ਲੁਧਿਆਣਾ | ਜੀਟੀਬੀ ਨਗਰ ‘ਚ ਗਲਾ ਘੁੱਟ ਕੇ ਅੱਜ ਏਅਰ ਫੋਰਸ ਤੋਂ ਸੇਵਾ ਮੁਕਤ ਭੁਪਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਦਾ ਮਰਡਰ ਕਰ ਦਿੱਤਾ ਗਿਆ। ਭੁਪਿੰਦਰ ਸਿੰਘ 2008 ‘ਚ ਏਅਰ ਫੋਰਸ ਤੋਂ ਰਿਟਾਇਰ ਹੋਣ ਤੋਂ ਬਾਅਦ ਅਕੈਡਮੀ ਚਲਾਉਂਦੇ ਸਨ।

ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਸਥਿਤ ਜੀਟੀਬੀ ਨਗਰ ਵਿੱਚ ਬਣੀ ਕਰਤਾਰ ਅਕੈਡਮੀ ਦੀ ਤੀਜੀ ਮੰਜ਼ਿਲ ‘ਤੇ ਬਜ਼ੁਰਗ ਪਤੀ-ਪਤਨੀ ਦੀ ਲਾਸ਼ ਮਿਲੀ। ਦੋਵੇਂ ਅਕੈਡਮੀ ਦੇ ਉੱਪਰ ਤੀਜੀ ਮੰਜ਼ਿਲ ‘ਤੇ ਰਹਿੰਦੇ ਸਨ ਜਦਕਿ ਬੇਟਾ ਅਤੇ ਨੂੰਹ ਹੇਠਲੀ ਮੰਜ਼ਿਲ ‘ਤੇ ਰਹਿੰਦੇ ਹਨ। ਜਦੋਂ ਕੰਮ ਵਾਲੀ ਨੇ ਸੇਵਰੇ ਆ ਕੇ ਵੇਖਿਆ ਤਾਂ ਮਰਡਰ ਬਾਰੇ ਪਤਾ ਲੱਗਾ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਲਾ ਘੁੱਟ ਕੇ ਮਰਡਰ ਕੀਤਾ ਗਿਆ ਹੈ। ਇਕ ਲਾਸ਼ ਲੀਵਿੰਗ ਰੂਮ ‘ਚ ਜਦਕਿ ਦੂਜੀ ਬੈਡਰੂਮ ਵਿੱਚੋਂ ਬਰਾਮਦ ਹੋਈ ਹੈ।