ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਹਲਕਾ ਲੰਬੀ ਦੇ ਪਿੰਡ ਧੌਲਾ ‘ਚ ਨਾਜਾਇਜ਼ ਸੰਬੰਧਾਂ ਕਰਕੇ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਖੇਤ ਵਿੱਚ ਦੱਬ ਦਿੱਤਾ।
ਥਾਣਾ ਲੰਬੀ ਦੇ ਪੁਲਿਸ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧੌਲਾ ਦਾ ਗੁਰਮੀਤ ਸਿੰਘ ਘਰੋਂ ਲਾਪਤਾ ਹੈ, ਜਿਸ ਦੀ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਗੁਰਮੀਤ ਸਿੰਘ ਦਾ ਉਸ ਦੇ ਵੱਡੇ ਭਰਾ ਗੁਰਜੀਤ ਸਿੰਘ ਨੇ ਕਤਲ ਕਰਕੇ ਲਾਸ਼ ਖੇਤ ਵਿੱਚ ਦਬਾ ਦਿੱਤੀ ਹੈ।
ਪੁੱਛਗਿਛ ਦੌਰਾਨ ਪਤਾ ਲੱਗਾ ਕਿ ਆਰੋਪੀ ਗੁਰਜੀਤ ਸਿੰਘ ਦੇ ਪਿੰਡ ਦੀ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸ਼ਨ, ਜਿਸ ਨੂੰ ਉਸ ਦਾ ਛੋਟਾ ਭਰਾ ਗੁਰਮੀਤ ਸਿੰਘ ਰੋਕਦਾ ਸੀ, ਜਦੋਂ ਦੋਵੇਂ ਭਰਾ ਖੇਤ ਵਿੱਚ ਕਣਕ ਦੀ ਬਿਜਾਈ ਕਰ ਰਹੇ ਸਨ ਤਾਂ ਗੁਰਜੀਤ ਸਿੰਘ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਲਾਸ਼ ਖੇਤ ਵਿੱਚ ਹੀ ਦੱਬ ਦਿੱਤੀ।
ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਨਵਜੋਤ ਸਿੱਧੂ ਨੇ ਦੀਵਾਲੀ ਤੋਂ ਬਾਅਦ ਇੱਕ ਵਾਰ ਫੇਰ ਕਾਂਗਰਸ ‘ਚ ਪਾਏ ਪਟਾਕੇ
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ