ਨਵੀਂ ਦਿੱਲੀ, 31 ਅਕਤੂਬਰ| ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਜ਼ਰੀਏ ਦਿੱਤੀ ਗਈ ਹੈ।

ਮੇਲ ਵਿਚ 400 ਕਰੋੜ ਦੀ ਮੰਗ ਕੀਤੀ ਗਈ ਹੈ। ਧਮਕੀ ਨੂੰ ਦੇਖਦੇ ਹੋਏ ਪੁਲਿਸ ਨੇ ਅੰਬਾਨੀ ਦੇ ਘਰ ਉਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਈਮੇਲ ਭੇਜਣ ਵਾਲਿਆਂ ਦਾ ਪਤਾ ਲਗਾਉਣ ਲਈ ਸਾਈਬਰ ਪੁਲਿਸ ਕੰਮ ਕਰ ਰਹੀ ਹੈ।

AddThis Website Tools