ਮਾਨਸਾ, 25 ਦਸੰਬਰ| ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਗਏ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਉਸਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਅਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਬਣਾ ਕੇ ਮਾਪਿਆਂ ਨੂੰ ਭੇਟ ਕਰਦੇ ਨੇ।
ਅਜਿਹਾ ਹੀ ਨੌਜਵਾਨ ਪਟਿਆਲਾ ਤੋਂ ਪਹੁੰਚਿਆ ਅਤੇ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੇ 3D ਪ੍ਰਿੰਟਿੰਗ ਦੇ ਨਾਲ 15 ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਮਾਡਲ ਤਿਆਰ ਕੀਤਾ ਅਤੇ ਇਹ ਮਾਡਲ ਸੋਲਿਡ ਪਲਾਸਟਿਕ ਦੇ ਨਾਲ ਤਿਆਰ ਕੀਤਾ ਗਿਆ ਹੈ।
ਇਸ ਨੂੰ ਰੰਗਾਂ ਦੇ ਨਾਲ ਵੀ ਇਸ ਨੌਜਵਾਨ ਵੱਲੋਂ ਖੁਦ ਹੀ ਤਿਆਰ ਕੀਤਾ ਗਿਆ, ਇਹ ਨੌਜਵਾਨ ਅੱਜ ਇਸ ਮਾਡਲ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਿਆ ਅਤੇ ਇਸ ਮਾਡਲ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੂੰ ਭੇਟ ਕੀਤਾ ਗਿਆ।
ਇਸ ਨੌਜਵਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਬਰਬਰੀ ਗੀਤ ਰਿਲੀਜ਼ ਹੋਣ ਸਮੇਂ ਸਿੱਧੂ ਮੂਸੇਵਾਲਾ ਦੇ ਨਾਲ ਮਿਲ ਕੇ ਉਸ ਨੂੰ ਅਜਿਹਾ ਹੀ ਇੱਕ ਮਾਡਲ ਭੇਟ ਕੀਤਾ ਸੀ ਅਤੇ ਅਫਸੋਸ ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਹੈ। ਅੱਜ ਇਹ ਮਾਡਲ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੂੰ ਭੇਟ ਕੀਤਾ ਹੈ। ਉੱਥੇ ਇਸ ਨੌਜਵਾਨ ਨੇ ਪੰਜਾਬ ਸਰਕਾਰ ਤੋਂ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਦੇ ਲਈ ਇਨਸਾਫ ਦੀ ਵੀ ਮੰਗ ਕੀਤੀ।