ਮੋਗਾ (ਤਨਮਯ) | ਅੱਜ ਦੇ ਭਾਰਤ ਬੰਦ ਨੂੰ ਲੈ ਕੇ ਜਦੋਂ ਕਿਸਾਨ ਸਵੇਰੇ 6 ਵਜੇ ਮੋਗਾ ਦੇ ਡਗਰੂ ਫਾਟਕ ‘ਤੇ ਧਰਨਾ ਦੇਣ ਪਹੁੰਚੇ ਤਾਂ ਉਥੇ ਮੌਜੂਦ ਮੋਗਾ ਸਦਰ ਦੇ SHO ਕਸ਼ਮੀਰ ਸਿੰਘ ਨੇ ਕਿਸਾਨਾਂ ‘ਤੇ ਪਰਚਾ ਦੇਣ ਦੀ ਗੱਲ ਕਹਿ ਦਿੱਤੀ ਕਿਉਂਕਿ ਥਾਣਾ ਮੁਖੀ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ 7 ਵਜੇ ਤੋਂ ਧਰਨਾ ਲਾਉਣ ਦੀ ਇਜਾਜ਼ਤ ਹੈ ਪਰ ਇਹ 7 ਵਜੇ ਤੋਂ ਪਹਿਲਾਂ ਹੀ ਧਰਨੇ ‘ਤੇ ਬੈਠ ਗਏ। ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਕਿਸਾਨਾਂ ‘ਤੇ ਪਰਚਾ ਕਰਨ ਦੀ ਧਮਕੀ ਦੇਣ ਵਾਲੇ SHO ਨੇ ਲਿਆ U-Turn

ਕਿਸਾਨਾਂ ‘ਤੇ ਪਰਚਾ ਕਰਨ ਵਾਲੇ SHO ਕਸ਼ਮੀਰ ਸਿੰਘ ਨੇ ਯੂ-ਟਰਨ ਲੈਂਦਿਆਂ ਕਿਹਾ ਕਿ ਮੈਨੂੰ ਥੋੜ੍ਹੀ ਕਨਫਿਊਜ਼ਨ ਹੋ ਗਈ ਸੀ ਤੇ ਉਸ ਸਮੇਂ ਗੱਡੀ ਆਉਣ ਦਾ ਵੀ ਸਮਾਂ ਹੋ ਗਿਆ ਸੀ, ਜਿਸ ਕਾਰਨ ਮੈਂ ਉਥੇ ਬੈਠੇ ਕਿਸਾਨਾਂ ਨੂੰ ਰੇਲਵੇ ਟ੍ਰੈਕ ਤੋਂ ਹਟਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮੇਰੀ ਗੱਲ ਨੂੰ ਮੰਨਿਆ ਤੇ ਰੇਲਵੇ ਟ੍ਰੈਕ ਖਾਲੀ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਤਲਵੰਡੀ ਤੇ ਡਗਰੂ ਦੇ ਸਟੇਸ਼ਨ ਮਾਸਟਰ ਨੂੰ ਫੋਨ ‘ਤੇ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀ ਪੈਸੰਜਰ ਗੱਡੀ ਨੂੰ ਡਗਰੂ ਸਟੇਸ਼ਨ ਤੋਂ ਪਹਿਲਾਂ ਤਲਵੰਡੀ ‘ਚ ਹੀ ਰੋਕ ਦਿੱਤਾ ਗਿਆ ਹੈ ਤੇ ਰੇਲਵੇ ਟ੍ਰੈਕ ਕਲੀਅਰ ਹੈ। ਕਿਸਾਨਾਂ ਨੇ ਸਾਨੂੰ ਸਹਿਯੋਗ ਦਿੱਤਾ।

ਕਸ਼ਮੀਰ ਸਿੰਘ ਨੇ ਕਿਹਾ ਕਿ ਮੈਨੂੰ ਕਨਫਿਊਜ਼ਨ ਹੋ ਗਈ ਸੀ ਤੇ ਜੋ ਥੋੜ੍ਹੀ ਦੇਰ ‘ਚ ਹੀ ਸਬੰਧਿਤ ਸਟੇਸ਼ਨ ਮਾਸਟਰ ਨੂੰ ਫੋਨ ਕਰਕੇ ਕਲੀਅਰ ਹੋ ਗਈ

ਵੇਖੋ Viral ਹੋ ਰਿਹਾ Vodeo-