<p><strong>ਸ਼ਹਿਰ ਦੀਆਂ ਸਮੱਸਿਆਵਾਂ &OpenCurlyQuote;ਤੇ ਹੋਈ ਚਰਚਾ<&sol;strong><&sol;p>&NewLine;<p><strong>ਜਲੰਧਰ&comma; 12 ਫਰਵਰੀ &vert;<&sol;strong> ਅੱਜ ਜਲੰਧਰ ਦੇ ਮੇਅਰ ਸ੍ਰੀ ਵਿਨੀਤ ਧੀਰ ਨੇ ਪੰਜਾਬ ਪ੍ਰੈਸ ਕਲੱਬ&comma; ਜਲੰਧਰ ਦਾ ਦੌਰਾ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਕਲੱਬ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਰੰਗਪੁਰੀ&comma; ਖਜ਼ਾਨਚੀ ਸ਼ਿਵ ਸ਼ਰਮਾ&comma; ਸਕੱਤਰ ਰਾਜੇਸ਼ ਯੋਗੀ&comma; ਸੰਯੁਕਤ ਸਕੱਤਰ ਸੁਕਰਾਂਤ ਸਫ਼ਰੀ&comma; ਜਨਰਲ ਮੈਨੇਜਰ ਜਤਿੰਦਰ ਸਿੰਘ&comma; ਸੀਨੀਅਰ ਪੱਤਰਕਾਰ ਮਦਨ ਭਾਰਦਵਾਜ&comma; ਹਰਵਿੰਦਰ ਸਿੰਘ ਫੁੱਲ ਤੇ ਨਵੀਨ ਸ਼ਰਮਾ ਵੀ ਮੌਜੂਦ ਸਨ।<br &sol;>&NewLine;ਦੌਰੇ ਦੌਰਾਨ ਮੇਅਰ ਵਿਨੀਤ ਧੀਰ ਨੇ ਪੱਤਰਕਾਰਾਂ ਨਾਲ ਸ਼ਹਿਰ ਦੀਆਂ ਵੱਖ-ਵੱਖ ਮਹੱਤਵਪੂਰਨ ਸਮੱਸਿਆਵਾਂ &OpenCurlyQuote;ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਟ੍ਰੈਫਿਕ ਸਿਗਨਲਾਂ &&num;8216&semi;ਚ ਸੁਧਾਰ&comma; ਸੜਕਾਂ ਦੀ ਮੁਰੰਮਤ ਅਤੇ ਸ਼ਹਿਰ ਵਿੱਚ ਲੱਗੇ ਕੂੜੇ ਦੇ ਡੰਪਾਂ ਦੀ ਸਮੱਸਿਆ ਮੁੱਖ ਤੌਰ &OpenCurlyQuote;ਤੇ ਚਰਚਾ ਦਾ ਵਿਸ਼ਾ ਰਹੀ।<br &sol;>&NewLine;ਮੇਅਰ ਨੇ ਭਰੋਸਾ ਦਿਵਾਇਆ ਕਿ ਜਲੰਧਰ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਅਤੇ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ &OpenCurlyQuote;ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪ੍ਰੈਸ ਕਲੱਬ ਦੀ ਇਮਾਰਤ ਦੇ ਵਿਕਾਸ ਲਈ ਵੀ ਯਤਨ ਕਰਨ ਦਾ ਭਰੋਸਾ ਦਿੱਤਾ।<br &sol;>&NewLine;ਪੰਜਾਬ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨੇ ਮੇਅਰ ਦੇ ਦੌਰੇ ਨੂੰ ਸਕਾਰਾਤਮਕ ਕਦਮ ਦੱਸਦਿਆਂ ਕਿਹਾ ਕਿ ਪ੍ਰੈੱਸ ਅਤੇ ਪ੍ਰਸ਼ਾਸਨ ਦੇ ਵਿਚਕਾਰ ਸਹਿਯੋਗ ਨਾਲ ਹੀ ਸ਼ਹਿਰ ਦਾ ਸਮੁੱਚਾ ਵਿਕਾਸ ਸੰਭਵ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;