ਗੁਰਦਾਸਪੁਰ (ਜਸਵਿੰਦਰ ਬੇਦੀ)| ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਅਤੇ ਸੱਸ-ਸਹੁਰਾ ਦੀ ਦੇਖਭਾਲ ਕਰਨ ਲਈ ਕੜੀ ਚਾਵਲ ਵੇਚਣ ਵਾਲੀ ਔਰਤ ਨੂੰ ਮਿਲਣ ਅੱਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਪਹੁੰਚੇ।
ਮਨੀਸ਼ਾ ਗੁਲਾਟੀ ਨੇ ਰਜਨੀ ਮਹਾਜਨ ਦੀ ਹੱਲਾਸ਼ੇਰੀ ਨੂੰ ਸਲਾਮ ਕੀਤਾ ਅਤੇ ਉਸ ਦੀ ਸਰਕਾਰ ਵੱਲੋਂ ਮਦਦ ਦਾ ਭਰੋਸਾ ਦਿੱਤਾ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਰਜਨੀ ਵਰਗੀਆਂ ਔਰਤਾਂ ਦੇ ਜਜ਼ਬੇ ਤੇ ਹਿੰਮਤ ਨੂੰ ਉਹ ਸਲਾਮ ਕਰਦੇ ਹਨ। ਰਜਨੀ ਨੂੰ ਸਰਕਾਰ ਵਲੋਂ ਹਰ ਮਦਦ ਕੀਤੀ ਜਵੇਗੀ। ਸਰਕਾਰ ਪੱਕਾ ਸਟਾਲ ਲਗਵਾ ਕੇ ਦੇਵੇਗੀ।
ਮਨੀਸ਼ਾ ਗੁਲਾਟੀ ਨੇ ਰਜਨੀ ਨੂੰ ਕੁੱਝ ਪੈਸੇ ਵੀ ਦਿੱਤੇ ਅਤੇ ਕਿਹਾ ਕਿ ਸਰਕਾਰੀ ਪੈਨਸ਼ਨ ਵੀ ਦਿੱਤੀ ਜਾਵੇਗੀ। ਗਰਭਵਤੀ ਮਹਿਲਾ ਰਜਨੀ ਮਹਾਜਨ ਨੇ ਕਿਹਾ ਕਿ ਉਹ ਮੈਡਮ ਗੁਲਾਟੀ ਦੇ ਨਾਲ-ਨਾਲ ਮੀਡੀਆ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਸਦੀ ਸਾਰ ਲਈ ਅਤੇ ਉਸਦੀ ਮਦਦ ਦੇ ਲਈ ਅੱਗੇ ਆਏ।
(ਨੋਟ – (ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ) ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)