ਸੰਗਰੂਰ, 27 ਨਵੰਬਰ| ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਗਰੂਰ ਦੇ ਧੂਰੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਕਈ ਐਲਾਨ ਕੀਤੇ ਹਨ। ਵੱਡੇ ਐਲਾਨ ਵਿੱਚ ਉਨ੍ਹਾਂ ਵੱਲੋਂ ਤੀਰਥ ਯਾਤਰਾ ਅਤੇ ਘਰ-ਘਰ ਆਟਾ ਦਾਲ ਸਕੀਮ ਦੀ ਸ਼ੁਰੂਆਤ ਕੀਤੀ ਹੈ। ਤੀਰਥ ਯਾਤਰਾ ਸਕੀਮ ਪੰਜ ਬਜ਼ੁਰਗਾਂ ਨੂੰ ਪਾਸ ਦੇ ਕੇ ਸ਼ੁਰੂ ਕੀਤੀ ਗਈ ਹੈ।
ਸੰਗਰੂਰ ‘ਚ ਮਾਨ ਵਲੋਂ ਤੀਰਥ ਯਾਤਰਾ ਦੀ ਸ਼ੁਰੂਆਤ, ਯਾਤਰਾ ਲਈ ਰੱਖਿਆ ਗਿਆ 40 ਕਰੋੜ ਰੁਪਏ ਦਾ ਸਪੈਸ਼ਲ ਬਜਟ, ਆਟਾ ਦਾਲ ਸਕੀਮ ਦਾ ਵੀ ਉਦਘਾਟਨ
Related Post