ਲੁਧਿਆਣਾ| ਬੀਤੀ ਰਾਤ ਲਾਡੋਵਾਲ ਅਧੀਨ ਆਉਂਦੇ ਤਲਵੰਡੀ ਕਲਾਂ ਨੇੜੇ ਇਕ ਨਸ਼ਾ ਤਸਕਰਾਂ ਦੇ ਘਰ ‘ਤੇ ਗੋਲੀਆਂ ਚੱਲੀਆਂ, ਜਿਸ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਰਾਤ ਸਮੇਂ ਇੱਕ ਵਿਅਕਤੀ ਨਸ਼ਾ ਤਸਕਰ ਬਲਵਿੰਦਰ ਸਿੰਘ ਦੇ ਘਰ ਨਸ਼ਾ ਖਰੀਦਣ ਆਇਆ ਸੀ।
ਇਸ ਦੌਰਾਨ ਨਸ਼ਾ ਤਸਕਰ ਅਤੇ ਉਕਤ ਵਿਅਕਤੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤਾਂ ਨਸ਼ਾ ਖਰੀਦਣ ਆਏ ਵਿਅਕਤੀ ਨੇ ਨਸ਼ਾ ਤਸਕਰਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 2 ਗੋਲੀਆਂ ਨਸ਼ਾ ਤਸਕਰ ਦੇ ਘਰ ‘ਚ ਰੱਖੇ ਪਾਲਤੂ ਜਾਨਵਰ ਨੂੰ ਲੱਗੀਆਂ ਹਨ ਜਦਕਿ ਤੀਜੀ ਗੋਲੀ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ।
ਇਸ ਘਟਨਾ ਤੋਂ ਬਾਅਦ ਨਸ਼ਾ ਖਰੀਦਣ ਆਇਆ ਵਿਅਕਤੀ ਆਪਣਾ ਪਿਸਤੌਲ ਅਤੇ ਮੋਟਰਸਾਈਕਲ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਉਕਤ ਤਸਕਰ ਖ਼ਿਲਾਫ਼ ਪਹਿਲਾਂ ਵੀ ਕਈ ਪਰਚੇ ਦਰਜ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।