ਲੁਧਿਆਣਾ | ਨੌਕਰ ਨੂੰ ਪੇਮੈਂਟ ਦੇ ਕੇ ਭੇਜਿਆ ਪਰ ਨੌਕਰ ਪੇਮੈਂਟ ਲੈ ਕੇ ਭੱਜ ਗਿਆ। ਪੀੜਤ ਅਰਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਨੌਕਰ ਮੋਨੂ ਨਿਵਾਸੀ ਪਿੰਡ ਇਟਰਾ, ਬਾਂਦਾ (ਯੂ. ਪੀ.) ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਡੇਅਰੀ ਹੈ। ਮੋਨੂ ਲਗਭਗ 10 ਸਾਲ ਤੋਂ ਉਸ ਕੋਲ ਨੌਕਰੀ ਕਰਦਾ ਸੀ।
ਮੋਨੂ ਨੂੰ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ’ਚੋਂ ਪੇਮੈਂਟ ਲੈਣ ਲਈ ਭੇਜਿਆ, ਜਿਥੋਂ ਉਹ ਰਕਮ ਲੈ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਉਹ ਡੇਅਰੀ ’ਤੇ ਪੁੱਜਾ। ਜਾਂਚ ਦੌਰਾਨ ਪਤਾ ਲੱਗਾ ਕਿ ਮੋਨੂ ਬੇਈਮਾਨੀ ਕਰਕੇ ਦੌੜ ਗਿਆ ਹੈ। ਪੁਲਸ ਨੇ ਨੌਕਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।