ਲੁਧਿਆਣਾ | 92 ਸਾਲ ਦੇ ਵਿਗਿਆਨਕ ਨੂੰ ਲੁੱਟਣ ਲਈ ਉਸ ਦੇ ਡਰਾਈਵਰ ਨੇ ਪਲਾਨਿੰਗ ਬਣਾਈ। ਮੁਲਜ਼ਮ ਨੇ ਆਪਣੇ 2 ਸਾਥੀਆਂ ਨੂੰ ਸਾਜ਼ਿਸ਼ ਵਿਚ ਸ਼ਾਮਲ ਕੀਤਾ ਅਤੇ ਪਲਾਨਿੰਗ ਬਣਾਈ ਕਿ ਜਿਵੇਂ ਹੀ ਵਿਗਿਆਨਕ ਬੈਂਕ ‘ਚੋਂ ਪੈਸੇ ਕਢਵਾ ਕੇ ਕਾਰ ਵਿਚ ਸਵਾਰ ਹੋਵੇਗਾ ਤਾਂ ਉਸ ਕੋਲੋਂ ਨਕਦੀ ਲੁੱਟ ਲੈਣਗੇ । ਬਜ਼ੁਰਗ ਰਛਪਾਲ ਸਿੰਘ ਮਾਡਲ ਟਾਊਨ ਸਥਿਤ ਬੈਂਕ ‘ਚੋਂ 2 ਲੱਖ ਰੁਪਏ ਕਢਵਾ ਕੇ ਆਪਣੀ ਕਾਰ ਵਿਚ ਬੈਠਾ।
ਕਾਰ ਜਿਸ ਤਰ੍ਹਾਂ ਹੀ ਡੀਏਵੀ ਸਕੂਲ ਲਾਗੇ ਪਹੁੰਚੀ ਤਾਂ ਸਪਲੈਂਡਰ ਮੋਟਰਸਾਈਕਲ ‘ਤੇ ਆਏ ਡਰਾਈਵਰ ਦੇ ਸਾਥੀਆਂ ਨੇ ਕਾਰ ਰੋਕ ਕੇ ਬਜ਼ੁਰਗ ਦੇ ਦਾਤ ਮਾਰੀ ਅਤੇ ਨਕਦੀ ਵਾਲਾ ਲਿਫਾਫਾ ਜਿਸ ਵਿਚ 2 ਲੱਖ ਰੁਪਏ ਸਨ, ਲੁੱਟ ਲਏ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।
ਤਫਤੀਸ਼ੀ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਮਸ਼ਹੂਰ ਵਿਗਿਆਨਕ ਹਨ। ਕੁਝ ਦਹਾਕੇ ਪਹਿਲਾਂ ਉਹ ਕੀਨੀਆ ਗਏ ਅਤੇ ਵਿਆਹ ਕਰ ਲਿਆ। ਕਈ ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਨਾਲ ਸੰਪਰਕ ਨਹੀਂ ਸੀ। ਪਿਛਲੇ 2 ਸਾਲ ਤੋਂ ਫੁੱਲਾਂਵਾਲ ਦਾ ਰਹਿਣ ਵਾਲਾ ਡਰਾਈਵਰ ਰਾਜਾ ਬਾਬੂ ਉਨ੍ਹਾਂ ਕੋਲ ਕੰਮ ਕਰ ਰਿਹਾ ਸੀ। ਕਾਰ ਵਿਚ ਵਿਗਿਆਨਕ ਦੀ ਕਿਰਾਏਦਾਰ ਗੀਤਾ ਦੇਵੀ ਵੀ ਬੈਠੀ ਸੀ, ਜੋ ਡਰਾਈਵਰ ਦੀ ਇਕ-ਇਕ ਹਰਕਤ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਸੀ। ਕਾਰ ਜਿਸ ਤਰ੍ਹਾਂ ਹੀ ਡੀਏਵੀ ਸਕੂਲ ਦੇ ਲਾਗੇ ਪਹੁੰਚੀ ਤਾਂ ਮੋਟਰਸਾਈਕਲ ‘ਤੇ ਆਏ ਡਰਾਈਵਰ ਦੇ ਸਾਥੀਆਂ ਨੇ ਕਾਰ ਰੋਕ ਕੇ ਬਜ਼ੁਰਗ ਦੇ ਦਾਤ ਮਾਰ ਦਿੱਤਾ।
ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਰਛਪਾਲ ਸਿੰਘ ਮਸ਼ਹੂਰ ਵਿਗਿਆਨਕ ਹਨ। ਕੁਝ ਦਹਾਕੇ ਪਹਿਲਾਂ ਉਹ ਕੀਨੀਆ ਗਏ ਅਤੇ ਵਿਆਹ ਕਰ ਲਿਆ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਕੀਨੀਆ ਵਾਪਸ ਚਲੀ ਗਈ ਅਤੇ ਪੁੱਤਰ ਵੀ ਕੈਨੇਡਾ ਵਿਚ ਰਹਿੰਦਾ ਹੈ। ਕਈ ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਨਾਲ ਸੰਪਰਕ ਨਹੀਂ ਸੀ।
ਪਿਛਲੇ 2 ਸਾਲ ਤੋਂ ਫੁੱਲਾਂਵਾਲ ਦਾ ਰਹਿਣ ਵਾਲਾ ਡਰਾਈਵਰ ਰਾਜਾ ਬਾਬੂ ਉਨ੍ਹਾਂ ਕੋਲ ਕੰਮ ਕਰ ਰਿਹਾ ਸੀ। ਕੁਝ ਸਮੇਂ ਤੋਂ ਗੀਤਾ ਦੇਵੀ ਉਨ੍ਹਾਂ ਦੇ ਕਿਰਾਏ ‘ਤੇ ਰਹਿ ਕੇ ਉਨ੍ਹਾਂ ਦਾ ਧਿਆਨ ਰੱਖ ਰਹੀ ਸੀ। ਵਾਰਦਾਤ ਤੋਂ ਬਾਅਦ ਗੀਤਾ ਦੇਵੀ ਦੇ ਸ਼ੱਕ ਦੀ ਸੂਈ ਰਾਜਾ ਬਾਬੂ ਵੱਲ ਗਈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਫੁੱਲਾਂਵਾਲ ਦੇ ਰਹਿਣ ਵਾਲੇ ਰਾਜਾ ਬਾਬੂ ਉਰਫ ਨਿਹਾਲ, ਭਾਈ ਬਾਲਾ ਕਾਲੋਨੀ ਦੇ ਵਾਸੀ ਨਰੇਸ਼ ਪਾਸਵਾਨ ਅਤੇ ਪਿੰਡ ਫੁੱਲਾਂਵਾਲ ਦੇ ਹੀ ਵਾਸੀ ਸਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 1 ਲੱਖ 70 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ।