ਲੁਧਿਆਣਾ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਤੇਲ ਲੈ ਕੇ ਜਾ ਰਹੇ ਟਰੱਕ ਅਤੇ ਟੈਂਕਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਰੱਕ ਦਾ ਡਰਾਈਵਰ ਕਰੀਬ 2 ਘੰਟੇ ਤੱਕ ਕੈਬਿਨ ਵਿਚ ਫਸਿਆ ਰਿਹਾ। ਅਖੀਰ ਲੋਕਾਂ ਨੇ ਗੈਸ ਕਟਰ ਨਾਲ ਟਰੱਕ ਦੇ ਅੱਗੇ ਦੇ ਹਿੱਸੇ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਭਰਤੀ ਕਰਵਾਇਆ।
ਇਹ ਹਾਦਸਾ ਸ਼ੇਰਪੁਰ ਨੇੜੇ ਪੁਲ ’ਤੇ ਵਾਪਰਿਆ। ਤੇਲ ਦਾ ਟੈਂਕਰ ਪੁਲ ‘ਤੇ ਖ਼ਰਾਬ ਖੜ੍ਹਾ ਸੀ। ਅਚਾਨਕ ਪਿੱਛੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਅੰਦਰ ਹੀ ਫਸ ਗਿਆ। ਹਾਦਸੇ ਤੋਂ ਬਾਅਦ ਪੁਲ ‘ਤੇ ਜਾਮ ਲੱਗ ਗਿਆ। ਆਸ-ਪਾਸ ਦੇ ਲੋਕਾਂ ਨੇ ਪੁਲ ਹੇਠਾਂ ਤਾਇਨਾਤ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ।
ਪੁਲਿਸ ਮੁਲਾਜ਼ਮਾਂ ਨੇ ਜ਼ਖਮੀ ਡਰਾਈਵਰ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਟੇਅਰਿੰਗ ਵਿਚਕਾਰ ਫਸ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਉਸਨੂੰ ਬਾਹਰ ਕੱਢਿਆ। ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ।
ਲੁਧਿਆਣਾ : ਤੇਜ਼ ਰਫਤਾਰ ਟਰੱਕ ਪੁਲ ‘ਤੇ ਖੜ੍ਹੇ ਟੈਂਕਰ ‘ਚ ਵੱਜਾ, ਮਸਾਂ ਕੱਢਿਆ ਟਰੱਕ ਡਰਾਈਵਰ, ਹਾਲਤ ਸੀਰੀਅਸ
Related Post