<p><strong>ਲੁਧਿਆਣਾ&comma; 19 ਨਵੰਬਰ &vert;<&sol;strong> ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੇ ਇਲਾਕੇ ਨੀਲਾ ਝੰਡਾ ਗੁਰਦੁਆਰੇ ਨੇੜੇ ਬਾਈਕ ਸਵਾਰ ਲੁਟੇਰਿਆਂ ਨੇ ਆਪਣੇ ਪਤੀ ਨਾਲ ਜਾ ਰਹੀ ਔਰਤ ਦਾ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪਤੀ-ਪਤਨੀ ਝਪਟਮਾਰਾਂ ਨੂੰ ਫੜਨ ਲਈ ਰੌਲਾ ਪਾਉਂਦੇ ਰਹੇ ਪਰ ਭੀੜ ਦਾ ਫਾਇਦਾ ਉਠਾਉਂਦੇ ਹੋਏ ਲੁਟੇਰੇ ਫਰਾਰ ਹੋ ਗਏ। ਪੁਲਿਸ ਨੇ ਮੌਕੇ &&num;8216&semi;ਤੇ ਪਹੁੰਚ ਕੇ ਜਾਂਚ ਤੋਂ ਬਾਅਦ ਮੁਹੰਮਦ ਇਬਰਾਹੀਮ ਵਾਸੀ ਨੂਰਵਾਲਾ ਰੋਡ ਦੇ ਬਿਆਨ &&num;8216&semi;ਤੇ ਮਾਮਲਾ ਦਰਜ ਕਰ ਲਿਆ ਹੈ।<&sol;p>&NewLine;<p>ਪੁਲਿਸ ਨੂੰ ਦਿੱਤੇ ਬਿਆਨਾਂ &&num;8216&semi;ਚ ਮੁਹੰਮਦ ਇਬਰਾਹੀਮ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਗੁਰਦੁਆਰੇ ਨੇੜੇ ਕੁਲਚੇ ਛੋਲੇ ਵਾਲੀ ਗਲੀ &&num;8216&semi;ਚ ਕੁਲਚੇ ਚਨਾ ਖਾ ਰਹੇ ਸਨ ਕਿ ਦੋ ਨੌਜਵਾਨ ਮੋਟਰਸਾਈਕਲ &&num;8216&semi;ਤੇ ਪਿੱਛੇ ਤੋਂ ਆਏ ਅਤੇ ਉਸ ਦੀ ਪਤਨੀ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿਚ ਸੋਨੇ ਦਾ ਇੱਕ ਲਾਕੇਟ&comma; ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਸੀ। ਏ&period;ਐਸ&period;ਆਈ&period; ਹਰਜੀਤ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਤੋਂ ਪੁੱਛਗਿੱਛ ਕਰ ਕੇ ਅਤੇ ਕੈਮਰੇ ਦੀ ਫੁਟੇਜ ਲੈ ਕੇ ਦੋਸ਼ੀਆਂ ਨੂੰ ਟਰੇਸ ਕੀਤਾ ਜਾ ਰਿਹਾ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;