ਲੁਧਿਆਣਾ, 2 ਮਾਰਚ | ਥਾਣਾ ਯੋਧੇਵੱਲ ਬਸਤੀ ਦੇ ਅਧੀਨ ਪੈਂਦੇ ਇਲਾਕੇ ‘ਚ ਰਾਹੁਲ ਨਾਂ ਦੇ ਨੌਜਵਾਨ ਦੇ ਉੱਪਰ ਪੁਰਾਣੀ ਰੰਜਿਸ਼ ਕਾਰਨ  ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜਦੋਂ ਪੀੜਤ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰਾ ਬੇਟਾ ਜਦੋਂ ਸਵੇਰੇ ਭੈਣ ਨੂੰ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਨੌਜਵਾਨਾਂ  ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਘਟਨਾ ਸਾਰੀ ਸੀਸੀਟੀਵੀ ‘ਚ ਕੈਦ ਹੋਈ।

ਪਿਤਾ ਨੇ ਰੋਂਦੇ ਦੱਸਿਆ ਕਿ ਮੇਰੇ ਪੁੱਤ ਨੇ ਸਾਈਪਰਸ ਜਾਣਾ ਸੀ ਪਰ ਪੁਰਾਣੀ ਰੰਜਿਸ਼ ਕਾਰਨ ਬਦਮਾਸ਼ਾਂ ਨੇ ਮੇਰੇ ਪੁੱਤ ਦੇ ਸੱਟਾਂ ਮਾਰੀਆਂ, ਜਿਸ ਕਾਰਨ ਹੁਣ ਉਹ ਵਿਦੇਸ਼ ਨਹੀਂ ਜਾ ਸਕਦਾ, ਮੇਰੇ ਲੱਖਾਂ ਰੁਪਏ ਖਰਾਬ ਹੋ ਗਏ। ਉਨ੍ਹਾਂ ਕਿਹਾ ਕਿ ਜੇ ਮੈਨੂੰ ਇਨਸਾਫ ਨਾਲ ਮਿਲਿਆ ਤਾਂ ਮੈਂ ਆਤਮ ਹਤਿਆ ਕਰ ਲੈਣੀ ਹੈ। ਇਸ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।