ਲੁਧਿਆਣਾ | ਮਾਮੂਲੀ ਤਕਰਾਰ ਤੋਂ ਬਾਅਦ ਗੁੱਸੇ ਵਿਚ ਆਏ ਪ੍ਰਵਾਸੀ ਨੌਜਵਾਨ ਨੇ ਰਾਜ ਮਿਸਤਰੀ ਨੂੰ ਤੀਸਰੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ । ਬੇਸਮੈਂਟ ਵਿਚ ਡਿੱਗਣ ਕਾਰਨ ਰਾਜ ਮਿਸਤਰੀ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਅਤੇ ਉਸ ਨੂੰ ਨੇੜੇ ਲੱਗਦੇ ਹਸਪਤਾਲ ਦਾਖਲ ਕਰਵਾਇਆ ਗਿਆ ।

ਦੁਪਹਿਰ ਵੇਲੇ ਰਾਜੂ ਚਾਹ ਲੈ ਕੇ ਆਇਆ। ਧਾਨਕ ਨੇ ਉਸ ਨੂੰ ਤੀਸਰੀ ਮੰਜ਼ਿਲ ‘ਤੇ ਆਉਣ ਲਈ ਆਖਿਆ ਤਾਂ ਰਾਜੂ ਭੜਕ ਗਿਆ ਅਤੇ ਉਥੇ ਪਹੁੰਚ ਕੇ ਝਗੜਾ ਕਰਨ ਲੱਗਾ । ਰਾਜੂ ਨੇ ਰਾਜ ਮਿਸਤਰੀ ਨੂੰ ਤੀਸਰੀ ਮੰਜ਼ਿਲ ਤੋਂ ਧੱਕਾ ਦੇ ਕੇ ਬੇਸਮੈਂਟ ਵਿਚ ਸੁੱਟ ਦਿੱਤਾ ।

ਇਸ ਮਾਮਲੇ ਵਿਚ ਪੁਲਿਸ ਨੇ ਦੁਗਰੀ ਦੇ ਰਹਿਣ ਵਾਲੇ ਨੌਜਵਾਨ ਰਾਜੂ ਯਾਦਵ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ । ਹਸਪਤਾਲ ਵਿਚ ਦਾਖ਼ਲ ਫੁੱਲਾਂਵਾਲ ਦੇ ਰਹਿਣ ਵਾਲੇ ਰਾਜ ਮਿਸਤਰੀ ਧਾਨਕ ਮਹਾਤੋ ਨੇ ਦੱਸਿਆ ਕਿ ਉਹ ਸਾਥੀ ਮਜ਼ਦੂਰਾਂ ਨਾਲ ਪਾਸੀ ਨਗਰ ਇਲਾਕੇ ਵਿਚ ਪਲਾਟ ਦੀ ਉਸਾਰੀ ਕਰ ਰਿਹਾ ਸੀ । ਠੇਕੇਦਾਰ ਨੇ ਰਾਜੂ ਯਾਦਵ ਨੂੰ ਮਜ਼ਦੂਰਾਂ ਨੂੰ ਚਾਹ ਪਿਆਉਣ ਲਈ ਰੱਖਿਆ ਸੀ।

ਸਿੱਟੇ ਵਜੋਂ ਧਾਨਕ ਦੇ ਹੱਥ, ਲੱਤ ਅਤੇ ਸਰੀਰ ਦੇ ਹੋਰ ਹਿੱਸਿਆਂ ਦੀਆਂ ਹੱਡੀਆਂ ਟੁੱਟ ਗਈਆਂ । ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਪਿਆਰਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਰਾਜੂ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।