ਲੁਧਿਆਣਾ | ਇਥੋਂ ਦੇ ਭੀੜ-ਭੜੱਕੇ ਵਾਲੇ ਇਲਾਕੇ ਸਮਰਾਲਾ ਚੌਕ ਵਿਚ 60 ਲੱਖ ਰੁਪਏ ਦੀ ਚੋਰੀ ਹੋ ਗਈ । ਕਰੇਟਾ ਕਾਰ ਦਾ ਸ਼ੀਸ਼ਾ ਤੋੜ ਕੇ ਲੁਟੇਰੇ ਪੈਸਿਆਂ ਦਾ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪੀੜਤ ਵਿਅਕਤੀ 5 ਮਿੰਟ ਲਈ ਗੱਡੀ ਖੜ੍ਹੀ ਕਰਕੇ ਗਿਆ ਸੀ।
ਜਾਣਕਾਰੀ ਅਨੁਸਾਰ ਸ਼ੈਲਰ ਮਾਲਕਾਂ ਦਾ ਕਰਿੰਦਾ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਪੇਮੈਂਟ ਇਕੱਠੀ ਕਰਨ ਤੋਂ ਬਾਅਦ ਸਮਰਾਲਾ ਚੌਕ ਨੇੜੇ ਕਿਸੇ ਫਰਮ ਕੋਲੋਂ ਪੈਸੇ ਲੈਣ ਲਈ ਗਿਆ ਤਾਂ ਮਗਰੋਂ ਸੜਕ ‘ਤੇ ਖੜ੍ਹੀ ਕਾਰ ਦਾ ਸ਼ੀਸ਼ਾ ਭੰਨ ਕੇ ਕੋਈ ਅਣਪਛਾਤਾ ਵਿਅਕਤੀ ਬੈਗ ਕੱਢ ਕੇ ਭੱਜ ਗਿਆ।
ਉਧਰ ਦੂਜੇ ਪਾਸੇ ਏ.ਡੀ.ਸੀ.ਪੀ. ਸੋਮਿਆ ਮਿਸ਼ਰਾ ਅਤੇ ਏ.ਸੀ.ਪੀ. ਰਮਨ ਭੁੱਲਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਲਾਕੇ ਵਿਚ ਲੱਗੇ CCTV ਕੈਮਰੇ ਚੈੱਕ ਕੀਤੇ ਗਏ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ।