ਲੁਧਿਆਣਾ| ਦੁੱਗਰੀ ‘ਚ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਲੱਤ ਟੁੱਟ ਗਈ ਹੈ ਅਤੇ ਹਸਪਤਾਲ ਵਿਚ ਇਲਾਜ ਅਧੀਨ ਹੈ। ਸਮਰਾਲਾ ਚੌਕ ਦੀ ਰਹਿਣ ਵਾਲੀ ਵੀਨਾ ਇੱਕ ਆਟੋ ‘ਚ ਦੁੱਗਰੀ ਸਥਿਤ ਆਪਣੇ ਭਰਾ ਕਮਲਜੀਤ ਸਿੰਘ ਦੇ ਘਰ ਜਾ ਰਹੀ ਸੀ।

ਉਸ ਨੇ ਚੀਮਾ ਚੌਕ ਤੋਂ ਆਟੋ ਲੈਣਾ ਸੀ ਤੇ ਸੜਕ ਪਾਰ ਕਰਦੇ ਸਮੇਂ ਟਰੱਕ ਹੇਠਾਂ ਆ ਗਈ। ਉਹ ਕਰੀਬ ਅੱਧਾ ਘੰਟਾ ਲਿੰਕ ਸੜਕ ’ਤੇ ਜ਼ਖ਼ਮੀ ਹਾਲਤ ‘ਚ ਪਈ ਰਹੀ ਪਰ ਕੋਈ ਵੀ ਰਾਹਗੀਰ ਉਸ ਨੂੰ ਬਚਾਉਣ ਲਈ ਨਹੀਂ ਰੁਕਿਆ। ਬਾਅਦ ‘ਚ ਟਰੱਕ ਚਾਲਕ ਨੇ ਰਾਹਗੀਰ ਦੀ ਮਦਦ ਨਾਲ ਉਸ ਨੂੰ ਈ-ਰਿਕਸ਼ਾ ‘ਚ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ। ਟਰੱਕ ਡਰਾਈਵਰ ਨਰਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਤੋਂ ਗੱਡੀ ਲਿਆ ਰਿਹਾ ਸੀ।

ਟਰੱਕ ਡਰਾਈਵਰ ਨਰਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਤੋਂ ਗੱਡੀ ਲਿਆ ਰਿਹਾ ਸੀ। ਉਸ ਨੇ ਲੁਧਿਆਣਾ ਦੇ ਚੀਮਾ ਚੌਕ ਤੋਂ ਪਹਿਲਾਂ ਪੈਟਰੋਲ ਪੰਪ ‘ਤੇ ਤੇਲ ਭਰਨ ਲਈ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਟਰੱਕ ਡਰਾਈਵਰ ਨੇ ਉਸ ਨੂੰ ਸਾਈਡ ‘ਤੇ ਟੱਕਰ ਮਾਰ ਦਿੱਤੀ। ਆਪਣੀ ਗੱਡੀ ਬਚਾਉਣ ਲਈ ਉਸ ਨੇ ਬ੍ਰੇਕ ਲਗਾ ਦਿੱਤੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਵੀਨਾ ਉਸ ਦੇ ਟਰੱਕ ਦੇ ਟਾਇਰ ਹੇਠਾਂ ਆ ਗਈ।