ਲੁਧਿਆਣਾ | ਜੰਡਿਆਲੀ ਬੁੱਢੇਵਾਲ ਰੋਡ ‘ਤੇ ਸਥਿਤ ਸਪੀਨਿੰਗ ਮਿੱਲ ‘ਚ ਸ਼ੁੱਕਰਵਾਰ ਤੜਕੇ 4.30 ਵਜੇ ਅੱਗ ਲੱਗ ਗਈ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

ਇਸ ਅੱਗ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਸਵੇਰੇ ਰਾਹਗੀਰਾਂ ਨੇ ਮਿੱਲ ਵਿਚ ਅੱਗ ਦੀਆਂ ਲਪਟਾਂ ਦੇਖੀਆਂ। ਇਸ ’ਤੇ ਉਨ੍ਹਾਂ ਨੇ ਮਿੱਲ ਮਾਲਕ ਨੂੰ ਫੋਨ ਕੀਤਾ। ਜ਼ਿਲਾ ਫਾਇਰ ਅਫ਼ਸਰ ਨੇ ਦੱਸਿਆ ਕਿ ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਬੁਝਾਉਣ ਲਈ 100 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ।