ਲੁਧਿਆਣਾ| ਦੁਗਰੀ ਇਲਾਕੇ ਦੇ ਇਕ ਵਿਅਕਤੀ ‘ਤੇ ਇਲਾਕੇ ਦੇ ਇਕ ਆਵਾਰਾ ਕੁੱਤੇ ਨੂੰ ਗੋਲੀ ਮਾਰਨ ਦੇ ਦੋਸ਼ ਲੱਗੇ ਹਨ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਉਕਤ ਵਿਅਕਤੀ ਕੁੱਤੇ ‘ਤੇ ਫਾਇਰਿੰਗ ਕਰਦਾ ਦਿੱਖ ਰਿਹਾ ਹੈ। ਉਸ ਤੋਂ ਬਾਅਦ ਕੁੱਤੇ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਪੱਥਰਾਂ ਆਦਿ ਨਾਲ ਵੀ ਹਮਲਾ ਕੀਤਾ ਗਿਆ। ਜਿਸ ਨੂੰ ਲੈ ਕੇ ਇਲਾਕਾ ਨਿਵਾਸੀ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਹਨ ਅਤੇ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਲੁਧਿਆਣਾ : ਆਵਾਰਾ ਕੁੱਤੇ ਨੂੰ ਵਿਅਕਤੀ ਨੇ ਮਾਰੀ ਗੋਲੀ, ਲੋਕਾਂ ਕੀਤੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ
Related Post