ਮਾਜਰੀ/ਖੰਨਾ/ਲੁਧਿਆਣਾ | ਪਿੰਡ ਮਾਜਰੀ ਵਿਖੇ ਮਜ਼ਦੂਰੀ ਦੌਰਾਨ 2 ਨੌਜਵਾਨਾਂ ਨੂੰ ਛੱਤ ਉਪਰ ਮਸਤੀ ਕਰਨਾ ਮਹਿੰਗਾ ਪੈ ਗਿਆ। ਇਕ ਨੌਜਵਾਨ ਨੇ ਕੋਲੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਨੂੰ ਉਂਗਲੀ ਲਗਾ ਦਿੱਤੀ ਤਾਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਜਨਪ੍ਰੀਤ ਸਿੰਘ (22) ਪਿੰਡ ਸਲਾਣਾ ਦਾ ਰਹਿਣ ਵਾਲਾ ਸੀ।
ਉਹ ਛੱਤ ਉਪਰ ਕੰਧ ਬਣਾ ਰਹੇ ਸਨ। ਇਕ ਨੌਜਵਾਨ ਨੇ ਤਾਰਾਂ ਨੂੰ ਉਂਗਲ ਲਗਾ ਦਿੱਤੀ ਅਤੇ ਝਟਕੇ ਨਾਲ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਜਨਪ੍ਰੀਤ ਨਾਲ ਕੰਮ ਕਰਨ ਵਾਲੇ ਨੌਜਵਾਨ ਨੇ ਕਿਹਾ ਕਿ ਅਚਾਨਕ ਬਾਹਾਂ ਉਪਰ ਚੁੱਕਣ ਕਰ ਕੇ ਹੱਥ ਤਾਰਾਂ ਨੂੰ ਲੱਗਿਆ, ਜਿਸ ਨਾਲ ਹਾਦਸਾ ਹੋਇਆ।