3 ਦਸੰਬਰ ਨੂੰ ਹੋਣ ਵਾਲੇ ਦੋਹਤੀ ਦੇ ਵਿਆਹ ਲਈ ਬਜ਼ੁਰਗ ਨੇ ਪੇਟੀ ‘ਚ ਰੱਖੇ ਸਨ ਪੈਸੇ ਤੇ ਗਹਿਣੇ

ਜਲੰਧਰ | ਅਲਾਵਲਪੁਰ ਇਲਾਕੇ ਦੇ ਪਿੰਡ ਜੱਫਲ ਝਿੰਗੜ ‘ਚ ਬੁੱਧਵਾਰ ਸਵੇਰੇ 5:30 ਵਜੇ 2 ਨੌਜਵਾਨਾਂ ਨੇ ਇਕ ਔਰਤ ਨੂੰ ਬੰਧਕ ਬਣਾ ਕੇ 1.50 ਲੱਖ ਰੁਪਏ ਤੇ 3 ਤੋਲੇ ਸੋਨੇ ਦਾ ਸੈੱਟ ਲੁੱਟ ਲਿਆ।

ਘਟਨਾ ਸਮੇਂ ਘਰ ‘ਚ ਸਿਰਫ ਔਰਤ ਤੇ ਉਸ ਦਾ 6 ਸਾਲਾ ਬੇਟਾ ਹੀ ਸੀ, ਜਦਕਿ ਸੱਸ-ਸਹੁਰਾ ਤੜਕੇ ਨੇੜੇ ਦੇ ਖੇਤ ‘ਚ ਬਣੇ ਡੇਰੇ ‘ਚ ਦੁੱਧ ਲੈਣ ਗਏ ਹੋਏ ਸਨ। ਉਨ੍ਹਾਂ ਦੇ ਜਾਣ ਤੋਂ ਕੁਝ ਮਿੰਟਾਂ ਬਾਅਦ ਜਦੋਂ ਔਰਤ ਘਰ ਦਾ ਮੁੱਖ ਗੇਟ ਬੰਦ ਕਰਨ ਗਈ ਤਾਂ 2 ਨੌਜਵਾਨ ਜ਼ਬਰਦਸਤੀ ਅੰਦਰ ਵੜ ਗਏ।

ਆਰੋਪੀਆਂ ਨੇ ਪਹਿਲਾਂ ਪਿਸਤੌਲ ਦੀ ਨੋਕ ’ਤੇ ਪੀੜਤ ਔਰਤ ਕਰਮਜੀਤ ਕੌਰ ਪਤਨੀ ਮੁਖਤਿਆਰ ਸਿੰਘ ਦੇ ਮੂੰਹ ’ਤੇ ਟੇਪ ਲਾ ਦਿੱਤੀ ਅਤੇ ਉਸ ਦੇ ਹੱਥ ਬੰਨ੍ਹ ਦਿੱਤੇ।

ਕੁਝ ਹੀ ਮਿੰਟਾਂ ‘ਚ ਲੁਟੇਰੇ ਉਨ੍ਹਾਂ ਨੂੰ ਲੁੱਟ ਕੇ ਫਰਾਰ ਹੋ ਗਏ। ਜਦੋਂ 6 ਵਜੇ ਪੁੱਤਰ ਜਾਗਿਆ ਤਾਂ ਉਸ ਨੇ ਮਾਂ ਨੂੰ ਬੰਨ੍ਹਿਆ ਹੋਇਆ ਦੇਖਿਆ। ਉਸ ਨੇ ਮਾਂ ਦੇ ਮੂੰਹ ਤੋਂ ਉਤਾਰੀ। ਪੀੜਤ ਕਰਮਜੀਤ ਕੌਰ ਦੇ ਬਿਆਨਾਂ ‘ਤੇ ਥਾਣਾ ਆਦਮਪੁਰ ‘ਚ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੰਬਰਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੋਹਤੀ ਦਾ ਵਿਆਹ 3 ਦਸੰਬਰ ਨੂੰ ਹੈ। ਖਰੀਦਦਾਰੀ ਲਈ ਨਕਦੀ ਤੇ ਵਿਆਹ ਵਿੱਚ ਦੇਣ ਲਈ ਸੋਨੇ ਦਾ ਹਾਰ ਰੱਖਿਆ ਹੋਇਆ ਸੀ, ਜਿਸ ਨੂੰ ਲੁਟੇਰੇ ਬੰਦੂਕ ਦੀ ਨੋਕ ‘ਤੇ ਲੈ ਗਏ।

ਉਨ੍ਹਾਂ ਦੱਸਿਆ ਕਿ ਉਹ ਇਕ ਕਿਸਾਨ ਹੈ, ਜਦਕਿ ਪੁੱਤਰ ਮੁਖਤਿਆਰ ਸਿੰਘ ਦੁਬਈ ਵਿੱਚ ਟਰੱਕ ਚਲਾਉਂਦਾ ਹੈ। ਇਸ ਸਮੇਂ ਉਹ ਆਪਣੀ ਪਤਨੀ, ਨੂੰਹ ਤੇ ਪੋਤੇ ਨਾਲ ਘਰ ਵਿੱਚ ਰਹਿ ਰਿਹਾ ਹੈ। ਫਿਲਹਾਲ ਪੁਲਿਸ ਨੂੰ ਭੇਤੀ ‘ਤੇ ਹੀ ਸ਼ੱਕ ਹੈ।

ਲੁਟੇਰਿਆਂ ਨੇ ਲੋਈ ਨਾਲ ਮੂੰਹ ਢਕਿਆ ਹੋਇਆ ਸੀ, ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਾਂ ਮੈਂ ਡਰ ਗਈ

ਜਦੋਂ ਮੈਂ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਲੋਈ ਨਾਲ ਮੂੰਹ ਢਕੇ 2 ਲੁਟੇਰੇ ਦਰਵਾਜ਼ੇ ਦੇ ਅੰਦਰ ਆ ਗਏ। ਆਉਂਦਿਆਂ ਹੀ ਉਨ੍ਹਾਂ ਨੇ ਮੇਰੇ ਮੱਥੇ ‘ਤੇ ਪਿਸਤੌਲ ਰੱਖ ਦਿੱਤਾ। ਇਸ ਤੋਂ ਬਾਅਦ ਉਹ ਮੈਨੂੰ ਅੰਦਰ ਲੈ ਗਏ ਤੇ ਕੈਸ਼ ਰੂਮ ਵਿੱਚ ਲਿਜਾਣ ਲਈ ਕਿਹਾ।

ਉਨ੍ਹਾਂ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਫਿਰ ਤਾਲਾ ਲੱਗੀ ਪੇਟੀ ਦੇਖੀ ਅਤੇ ਉਸ ਦੀ ਚਾਬੀ ਮੰਗੀ, ਜਦੋਂ ਮੈਂ ਚਾਬੀ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਮੇਰੇ ਸੁੱਤੇ ਪਏ ਬੇਟੇ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ, ਜਿਸ ਕਾਰਨ ਮੈਂ ਡਰ ਗਈ।

ਲੁਟੇਰਿਆਂ ਨੇ ਪੇਟੀ ਦਾ ਤਾਲਾ ਤੋੜ ਦਿੱਤਾ। ਇਸ ਤੋਂ ਬਾਅਦ 1.50 ਲੱਖ ਰੁਪਏ ਤੇ 3 ਤੋਲੇ ਸੋਨੇ ਦਾ ਸੈੱਟ ਲੁੱਟ ਕੇ ਫ਼ਰਾਰ ਹੋ ਗਏ। ਜਦੋਂ ਮੇਰਾ 6 ਸਾਲ ਦਾ ਬੇਟਾ ਜਾਗਿਆ ਤਾਂ ਉਸ ਨੇ ਮੇਰੇ ਮੂੰਹ ਤੋਂ ਟੇਪ ਉਤਾਰੀ। ਇਸ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਆਪਣੇ ਹੱਥ ਖੋਲ੍ਹੇ ਤੇ ਗੁਆਂਢੀਆਂ ਅਤੇ ਸਹੁਰਾ ਨੰਬਰਦਾਰ ਬਲਵੀਰ ਸਿੰਘ ਨੂੰ ਫੋਨ ‘ਤੇ ਘਟਨਾ ਦੀ ਸੂਚਨਾ ਦਿੱਤੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ