ਜਲੰਧਰ/ਲੋਹੀਆਂ ਖਾਸ, 16 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਤਲੁਜ ਦਰਿਆ ਦੇ ਬੰਨ੍ਹ ਅੰਦਰ ਵਸੇ ਪਿੰਡ ਧੱਕਾ ਬਸਤੀ ਨੌਜਵਾਨ ਦੀ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਕਿਸ਼ਤੀ ‘ਤੇ ਚੜ੍ਹਨ ਸਮੇਂ ਪੈਰ ਤਿਲਕ ਗਿਆ, ਜਿਸ ਨਾਲ ਉਹ ਡੂੰਘੇ ਪਾਣੀ ‘ਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਰਮੇਸ਼ (40) ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਜੱਦੋ-ਜਹਿਦ ਕਰਕੇ ਨੌਜਵਾਨ ਦੀ ਲਾਸ਼ ਦੀ ਭਾਲ ਕਰ ਲਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਦੇ 2 ਬੱਚੇ ਹਨ ਤੇ ਉਹ ਦਿਹਾੜੀ ਦਾ ਕੰਮ ਕਰਦਾ ਸੀ।
Related Post