ਗੁਰਦਾਸਪੁਰ, 8 ਜਨਵਰੀ | ਇਥੇ ਕਾਰ ਅਤੇ ਟਿੱਪਰ ਦੀ ਟੱਕਰ ਹੋ ਗਈ, ਜਿਸ ‘ਚ ਕਾਰ ‘ਚ ਸਫਰ ਕਰ ਰਹੇ ਲੈਫਟੀਨੈਂਟ ਕਰਨਲ ਦੀ ਮੌਤ ਹੋ ਗਈ। ਕਰਨਲ ਆਪਣੇ ਬੱਚਿਆਂ ਅਤੇ ਪਤਨੀ ਨੂੰ ਜਲੰਧਰ ਸਥਿਤ ਆਪਣੀ ਰਿਹਾਇਸ਼ ‘ਤੇ ਛੱਡ ਕੇ ਆਪਣੀ ਯੂਨਿਟ ਵਾਪਸ ਆ ਰਿਹਾ ਸੀ। ਇਹ ਹਾਦਸਾ ਕਸਬਾ ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ ਤੁਗਲਵਾਲ ਨੇੜੇ ਵਾਪਰਿਆ।

ਲੈਫਟੀਨੈਂਟ ਦੀ ਪਛਾਣ ਗੁਰਮੁਖ ਸਿੰਘ ਵਾਸੀ ਜਾਫਰਵਾਲ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਲੈਫਟੀਨੈਂਟ ਗੁਰਮੁਖ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਸੀ। ਇਸ ਕਾਰਨ ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ ਕੁਝ ਦਿਨਾਂ ਤੋਂ ਆਪਣੇ ਪਰਿਵਾਰ ਸਮੇਤ ਪਿੰਡ ਜਾਫਰਵਾਲ ਥਾਣਾ ਧਾਰੀਵਾਲ ਵਿਖੇ ਸਨ। ਲੈਫਟੀਨੈਂਟ ਗੁਰਮੁਖ ਆਪਣੇ ਪਿਤਾ ਦੇ ਦਿਹਾਂਤ ‘ਤੇ ਘਰ ਆਇਆ ਸੀ।

ਇਹ ਲੈਫਟੀਨੈਂਟ ਅੱਜ ਛੁੱਟੀ ਪੂਰੀ ਕਰ ਕੇ ਆਪਣੀ ਯੂਨਿਟ ਵਿਚ ਵਾਪਸ ਪਰਤ ਰਿਹਾ ਸੀ ਕਿ ਤੁਗਲਵਾਲ ਪਿੰਡ ਨੇੜੇ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਤੁਗਰਵਾਲ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਦੇਸ ਰਾਜ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ।

ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਟਿੱਪਰ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਲੈਫਟੀਨੈਂਟ ਕਰਨਲ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।