ਜਲੰਧਰ/ਲੁਧਿਆਣਾ/ਚੰਡੀਗੜ੍ਹ | ਕੱਲ ਭਾਵ 31 ਅਕਤੂਬਰ ਨੂੰ ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ 2022 ਦੇ ਨਤੀਜੇ ਲੁਧਿਆਣਾ ਵਿੱਚ ਸ਼ਾਮ 6 ਵਜੇ ਘੋਸ਼ਿਤ ਕੀਤੇ ਗਏ। ਦੱਸ ਦਈਏ ਕਿ ਇਹ ਦੀਵਾਲੀ ਬੰਪਰ ਲਾਟਰੀ ਦੀਆਂ ਟਿਕਟਾਂ ਨੂੰ ਖਰੀਦਣ ਲਈ ਲੋਕਾਂ ਕੋਲ ਆਨਲਾਈਨ ਵਿਕਲਪ ਵੀ ਸੀ ਜੋ ਕਿ ਇਸ ਸਾਲ ਦੀ ਨਵੀਂ ਸਕੀਮ ਸੀ।

ਦੱਸਣਯੋਗ ਹੈ ਕਿ ਇਸ ਲਾਟਰੀ ਵਿੱਚ ਕਈ ਇਨਾਮ ਹਨ, ਪਹਿਲਾ/ਬੰਪਰ ਇਨਾਮ 2.50 ਕਰੋੜ ਰੁਪਏ ਹੈ ਅਤੇ ਹਰੇਕ ਟਿੱਕਰ ਦੀ ਕੀਮਤ 500 ਰੁਪਏ ਹੈ, ਜਿਸ ਵਿੱਚ ਡਾਕ ਅਤੇ ਪੈਕਿੰਗ ਖਰਚੇ 90 ਰੁਪਏ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ ਜੇਤੂ ਦਾ ਪਹਿਲਾ ਇਨਾਮ ਟਿਕਟ ਨੰਬਰ: A278471 ਹੈ। ਬਾਕੀ ਇਨਾਮਾਂ ਦੀ ਸੂਚੀ ਤੁਸੀਂ ਹੇਠਾਂ ਦੇਖ ਸਕਦੇ ਹੋ।