ਜਲੰਧਰ ਕੈਂਟ। ਜਲੰਧਰ ਕੈਂਟ ਦੇ ਨਾਲ ਲੱਗਦੇ ਐੱਸਵੀਐੱਮ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਕਾਮਰਸ ਦਾ ਨਤੀਜਾ 100 ਫੀਸਦੀ ਰਿਹਾ। ਕੁਲ 60 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ, ਜਿਨ੍ਹਾਂ ਵਿਚੋਂ ਸਾਰੇ ਹੀ ਵਿਦਿਆਰਥੀ ਪਾਸ ਹੋਏ ਹਨ।
ਇਨ੍ਹਾਂ ਵਿਚੋਂ ਖੁਸ਼ਬੀਰ ਕੌਰ ਨੇ ਪਹਿਲਾ, ਰਿਤਿਕਾ ਨੇ ਦੂਜਾ ਤੇ ਏਕਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੁਸ਼ਬੀਰ ਕੌਰ ਨੇ 93 ਫੀਸਦੀ, ਰਿਤਿਕਾ ਨੇ 87 ਫੀਸਦੀ ਤੇ ਏਕਨੂਰ ਨੇ 86 ਫੀਸਦੀ ਅੰਕ ਹਾਸਲ ਕੀਤੇ ਹਨ।