ਉਤਰ ਪ੍ਰਦੇਸ਼। ਕਾਨਪੁਰ ਦੇ ਗੁਲਮੋਹਰ ਵਿਹਾਰ ਨੌਬਸਤਾ ਇਲਾਕੇ ਵਿੱਚ ਇੱਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫਾਂਸੀ ਵੇਲੇ ਪਤੀ ਵੀ ਉਸੇ ਕਮਰੇ ‘ਚ ਮੌਜੂਦ ਸੀ। ਪਤਨੀ ਨੂੰ ਰੋਕਣ ਜਾਂ ਬਚਾਉਣ ਦੀ ਬਜਾਏ ਉਹ ਉਸ ਦੀ ਵੀਡੀਓ ਬਣਾਉਂਦਾ ਰਿਹਾ।

ਪਤੀ ਨੇ ਇਹ ਵੀਡੀਓ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ। ਵੀਡੀਓ ਦੇਖ ਕੇ ਕਾਨਪੁਰ ਦੀ ਰਹਿਣ ਵਾਲੀ ਔਰਤ ਦੇ ਮਾਤਾ-ਪਿਤਾ ਘਰ ਪਹੁੰਚ ਗਏ। ਉੱਥੇ ਬੇਟੀ ਬੇਹੋਸ਼ੀ ਦੀ ਹਾਲਤ ‘ਚ ਬੈੱਡ ‘ਤੇ ਪਈ ਸੀ। ਮਾਪੇ ਕਾਹਲੀ ਵਿੱਚ ਧੀ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੇ ਪੇਕੇ ਵਾਲਿਆਂ ਨੇ ਸਹੁਰੇ ਵਾਲਿਆਂ ‘ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਾਏ ਹਨ। ਪੁਲਿਸ ਨੇ ਦੋਸ਼ੀ ਪਤੀ ਨੂੰ ਹਿਰਾਸਤ ‘ਚ ਲੈ ਲਿਆ ਹੈ।

ਕਾਨਪੁਰ ਦੇ ਕਿਦਵਈ ਨਗਰ ਈ-ਬਲਾਕ ਦੇ ਰਹਿਣ ਵਾਲੇ ਰਾਜਕਿਸ਼ੋਰ ਗੁਪਤਾ ਨੇ ਦੱਸਿਆ, ”ਧੀ ਸ਼ੋਭਿਤਾ ਦਾ ਵਿਆਹ 18 ਫਰਵਰੀ 2017 ਨੂੰ ਹਨੂਮੰਤ ਵਿਹਾਰ ਥਾਣਾ ਖੇਤਰ ਦੇ ਗੁਲਮੋਹਰ ਵਿਹਾਰ ਨਿਵਾਸੀ ਸੰਜੀਵ ਗੁਪਤਾ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਪਤੀ ਅਤੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸਨ। 25 ਅਕਤੂਬਰ ਨੂੰ ਬੇਟੀ ਨਾਲ ਇੰਨਾ ਤਸ਼ੱਦਦ ਕੀਤਾ ਗਿਆ ਕਿ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਵਾਈ ਸੰਜੀਵ ਵੀਡੀਓ ਬਣਾਉਂਦਾ ਰਿਹਾ। ਉਸ ਤੋਂ ਬਾਅਦ ਉਸ ਨੇ ਵੀਡੀਓ ਸਾਨੂੰ ਭੇਜ ਦਿੱਤੀ।

ਪਿਤਾ ਰਾਜਕਿਸ਼ੋਰ ਸਣੇ ਪਰਿਵਾਰ ਦੇ ਹੋਰ ਮੈਂਬਰ ਜਦੋਂ ਬੇਟੀ ਦੇ ਸਹੁਰੇ ਘਰ ਪਹੁੰਚੇ ਤਾਂ ਉਸ ਦਾ ਸਰੀਰ ਪੂਰੀ ਤਰ੍ਹਾਂ ਠੰਡਾ ਹੋ ਚੁੱਕਾ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁੱਛਗਿੱਛ ਦੌਰਾਨ ਦੋਸ਼ੀ ਪਤੀ ਸੰਜੀਵ ਨੇ ਦੱਸਿਆ ਕਿ ਬੀਤੀ 25 ਅਕਤੂਬਰ ਨੂੰ ਦੋਹਾਂ ਵਿਚ ਲੜਾਈ ਹੋਈ ਸੀ। ਇਸ ਤੋਂ ਬਾਅਦ ਉਹ ਫਾਂਸੀ ਲਾਉਣ ਦੀ ਗੱਲ ਕਹਿ ਕੇ ਪੱਖੇ ਵਿੱਚ ਫਾਹਾ ਬਣਾ ਰਹੀ ਸੀ, ਤਾਂ ਉਸ ਦਾ ਵੀਡੀਓ ਬਣਾ ਕੇ ਪੇਕੇ ਵਾਲਿਆਂ ਨੂੰ ਭੇਜ ਦਿੱਤਾ। ਇਸ ਦੌਰਾਨ ਉਸ ਨੇ ਫਾਹਾ ਨਹੀਂ ਲਾਇਆ ਅਤੇ ਉਤਰ ਆਈ। ਸਹੁਰੇ ਵਾਲਿਆਂ ਨੂੰ ਵੀਡੀਓ ਭੇਜਦੇ ਹੋਏ ਪਤੀ ਨੇ ਕਿਹਾ ਕਿ ਆਪਣੀ ਧੀ ਦੀਆਂ ਹਰਕਤਾਂ ਵੇਖ ਲਓ।

ਇਹ ਵੀ ਪੜ੍ਹੋ : ਅਰੋੜਾ ਰਿਸ਼ਵਤਕਾਂਡ ‘ਚ ਨਵਾਂ ਖੁਲਾਸਾ, ਘਰੋਂ ਹੀ 50 ਲੱਖ ਲੈ ਕੇ ਨਿਕਲੇ ਸਨ ਸਾਬਕਾ ਮੰਤਰੀ

ਸੰਜੀਵ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਹੋਈ ਸੀ ਅਤੇ ਫਿਪ ਪਤਨੀ ਨੇ ਦੁਬਾਰਾ ਫਾਹਾ ਲਾ ਕੇ ਜਾਨ ਦੇ ਦਿੱਤੀ। ਪਤੀ ਇਹੀ ਸੋਚਦਾ ਰਿਹਾ ਕਿ ਪਤਨੀ ਧਮਕੀ ਦੇ ਰਹੀ ਹੈ ਜਾਂ ਫਾਹਾ ਲੈਣ ਦਾ ਵਿਖਾਵਾ ਕਰ ਰਹੀ ਹੈ ਅਤੇ ਕੁਝ ਹੀ ਦੇਰ ਵਿਚ ਸ਼ੋਭਿਤਾ ਦੀ ਮੌਤ ਹੋ ਗਈ।

ਪਤੀ ਦਾ ਕਹਿਣਾ ਹੈ ਕਿ ਸ਼ੋਭਿਤਾ ਵਾਰ-ਵਾਰ ਦੁਪੱਟੇ ਦੀ ਫਾਹਾ ਬਣਾ ਕੇ ਉਸ ਨੂੰ ਫਾਂਸੀ ਦੇਣ ਦੀ ਧਮਕੀ ਦੇ ਰਹੀ ਸੀ, ਆਪਣੀ ਹਰਕਤ ਦਿਖਾਉਣ ਲਈ ਇਹ ਵੀਡੀਓ ਬਣਾਈ ਹੈ। ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਅਤੇ ਸਹੁਰਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।



(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)