ਸ੍ਰੀ ਮੁਕਤਸਰ ਸਾਹਿਬ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹੋਣਹਾਰ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਭਜਨਾ ਇਲਾਕੇ ਦਾ ਹੋਣਹਾਰ ਕਬੱਡੀ ਖਿਡਾਰੀ ਸੀ। ਭਾਵੇਂ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਪਰ ਫਿਰ ਵੀ ਕਈ ਵਾਰ ਅਜਿਹੀਆਂ ਖ਼ਬਰਾਂ ਮਿਲਦੀਆਂ ਹਨ ਜੋ ਨਾ ਸਿਰਫ਼ ਦੁੱਖ ਦਾ ਕਰਨ ਬਣਦੀਆਂ ਹਨ ਬਲਕਿ ਚਿੰਤਾ ਵਿਚ ਵੀ ਵਾਧਾ ਕਰਦੀਆਂ ਹਨ। ਅਜਿਹੀ ਹੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਖੋਖਰ ਤੋਂ ਪ੍ਰਾਪਤ ਹੋਈ ਹੈ।

ਕੁੱਝ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ ਅਤੇ ‘ਚਿੱਟੇ’ ਦਾ ਸੇਵਨ ਕਰਦਾ ਸੀ। ਓਵਰਡੋਜ਼ ਲੈਣ ਕਾਰਨ ਕਬੱਡੀ ਖਿਡਾਰੀ ਹਰਭਜਨ ਭਜਨਾ ਦੀ ਮੌਤ ਹੋ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਤੋਂ ਇਲਾਵਾ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 2 ਛੋਟੇ ਬੱਚੇ ਵੀ ਛੱਡ ਗਿਆ ਹੈ। ਨੌਜਵਾਨ ਪੁੱਤਰ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ।