<p><strong>ਜਲੰਧਰ&comma; 8 ਜਨਵਰੀ &vert;<&sol;strong> ਜਲੰਧਰ ਦੇ ਥਾਣਾ ਨੰਬਰ 8 ਦੇ ਇਲਾਕੇ ਅਧੀਨ ਆਉਂਦੇ ਗਦਈਪੁਰ &&num;8216&semi;ਚ ਚੋਰਾਂ ਨੇ 2 ਜਿਊਲਰਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ 56 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇੰਨਾ ਹੀ ਨਹੀਂ&comma; ਜਾਂਦੇ ਸਮੇਂ ਜਿਸ ਅਲਮਾਰੀ &&num;8216&semi;ਚ ਗਹਿਣੇ ਰੱਖੇ ਸਨ&comma; ਉਸ ਨੂੰ ਨਹਿਰ &&num;8216&semi;ਚ ਸੁੱਟ ਦਿੱਤਾ।<&sol;p>&NewLine;<p><img src&equals;"https&colon;&sol;&sol;dailypost&period;in&sol;wp-content&sol;uploads&sol;2024&sol;01&sol;screenshot-2024-01-08-112640&lowbar;1704693418&period;jpg" &sol;><&sol;p>&NewLine;<p>ਚੋਰਾਂ ਨੇ ਅਮਿਤ ਜਿਊਲਰਜ਼ ਅਤੇ ਸ੍ਰੀਨਾਥ ਜਿਊਲਰਜ਼ ਨੂੰ ਨਿਸ਼ਾਨਾ ਬਣਾਇਆ&comma; ਜਿਨ੍ਹਾਂ ਨੂੰ ਇਕ ਦਿਨ ਪਹਿਲਾਂ ਹੀ ਨਵਾਂ ਖੋਲ੍ਹਿਆ ਗਿਆ ਸੀ। ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 4 ਵਜੇ ਚੋਰੀ ਦੀ ਸੂਚਨਾ ਮਿਲੀ। ਸੀਸੀਟੀਵੀ ਕੈਮਰਿਆਂ ਵਿਚ ਚੋਰ ਨਜ਼ਰ ਆ ਰਹੇ ਹਨ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਮੌਕੇ &&num;8216&semi;ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।<&sol;p>&NewLine;<p>ਤਾਲੇ ਤੋੜ ਕੇ ਅੱਧੀ ਦਰਜਨ ਦੇ ਕਰੀਬ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 8 ਫੋਕਲ ਪੁਆਇੰਟ ਦੀ ਪੁਲਿਸ ਨੇ ਮੌਕੇ &OpenCurlyQuote;ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਅਨੁਸਾਰ ਇਸ ਘਟਨਾ ਵਿਚ ਪੀੜਤਾਂ ਦਾ 56 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।<&sol;p>&NewLine;<p>ਜਾਣਕਾਰੀ ਅਨੁਸਾਰ ਕਿਸੇ ਰਾਹਗੀਰ ਨੇ ਘਟਨਾ ਦੀ ਸੂਚਨਾ ਪੁਲਿਸ ਅਤੇ ਸ਼ੋਅਰੂਮ ਮਾਲਕ ਨੂੰ ਦਿੱਤੀ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਇਕ ਸੀਸੀਟੀਵੀ ਵੀ ਕਬਜ਼ੇ ਵਿਚ ਲਿਆ ਹੈ&comma; ਜਿਸ &OpenCurlyQuote;ਚ ਸਾਫ ਦਿਖਾਈ ਦੇ ਰਿਹਾ ਹੈ ਕਿ ਅੱਧੀ ਦਰਜਨ ਦੇ ਕਰੀਬ ਚੋਰ ਸ਼ੋਅਰੂਮ &OpenCurlyQuote;ਚ ਦਾਖਲ ਹੋਏ ਸਨ&comma; ਜਿਸ ਤੋਂ ਬਾਅਦ ਇੱਕ-ਇੱਕ ਕਰਕੇ ਸਾਰਾ ਸਾਮਾਨ ਚੋਰੀ ਕਰਕੇ ਆਪਣੇ ਨਾਲ ਲੈ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਦੁਕਾਨ ਅੰਦਰ ਪਈਆਂ ਅਲਮਾਰੀਆਂ ਅਤੇ ਹੋਰ ਸਾਮਾਨ ਨਹਿਰ ਵਿਚ ਸੁੱਟ ਦਿੱਤਾ।<&sol;p>&NewLine;<p>ਦੱਸ ਦਈਏ ਕਿ ਕੁਝ ਸਾਮਾਨ ਬਾਹਰ ਪਿਆ ਸੀ ਪਰ ਕੁਝ ਸਾਮਾਨ ਤਿਜੌਰੀ &OpenCurlyQuote;ਚ ਪਿਆ ਸੀ। ਚੋਰਾਂ ਨੇ ਤਿਜੌਰੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਜਦੋਂ ਮੁਲਜ਼ਮਾਂ ਨੇ ਸੇਫ਼ ਨਹੀਂ ਖੋਲ੍ਹੀ ਤਾਂ ਉਹ ਸੇਫ਼ ਆਪਣੇ ਨਾਲ ਲੈ ਗਏ। ਉਨ੍ਹਾਂ ਨੂੰ ਬਾਹਰ ਲਿਜਾ ਕੇ ਮੁਲਜ਼ਮਾਂ ਨੇ ਕਿਸੇ ਤਰ੍ਹਾਂ ਸੇਫ ਦਾ ਤਾਲਾ ਤੋੜਿਆ&comma; ਸਾਮਾਨ ਕੱਢ ਕੇ ਨਹਿਰ &OpenCurlyQuote;ਚ ਸੁੱਟ ਦਿੱਤਾ। ਇਸ ਘਟਨਾ ਵਿਚ ਸ਼੍ਰੀਨਾਥ ਜਿਊਲਰਜ਼ ਦਾ ਕਾਫੀ ਨੁਕਸਾਨ ਹੋਇਆ ਹੈ।<&sol;p>&NewLine;<p>ਪੁਲਿਸ ਨੂੰ ਦਿੱਤੇ ਬਿਆਨਾਂ &OpenCurlyQuote;ਚ ਅਮਿਤ ਜਿਊਲਰੀ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਸੀਸੀਟੀਵੀ &OpenCurlyQuote;ਚ ਦਿਖਾਈ ਦੇ ਰਿਹਾ ਹੈ ਕਿ ਉਕਤ ਚੋਰ ਰਾਤ ਕਰੀਬ ਡੇਢ ਵਜੇ ਸ਼ੋਅਰੂਮ &OpenCurlyQuote;ਚ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਸਾਰਾ ਸਾਮਾਨ ਲੈ ਕੇ ਗਦਾਈਪੁਰ ਨਹਿਰ ਵੱਲ ਭੱਜ ਗਏ। ਮੁਲਜ਼ਮਾਂ ਨੇ ਚੋਰੀ ਕੀਤੀ ਸੇਫ ਗਦਈਪੁਰ ਨਹਿਰ ਨੇੜੇ ਸੁੱਟ ਦਿੱਤੀ।<&sol;p>&NewLine;<p>ਅਮਿਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਸ਼ੋਅਰੂਮ ਦੀ ਵੀ ਭਾਰੀ ਭੰਨਤੋੜ ਕੀਤੀ। ਮੁਲਜ਼ਮਾਂ ਨੇ ਕਿਸੇ ਚੀਜ਼ ਨਾਲ ਉਨ੍ਹਾਂ ਦਾ ਕਾਊਂਟਰ ਵੀ ਤੋੜ ਦਿੱਤਾ। ਅਮਿਤ ਨੇ ਦੱਸਿਆ ਕਿ ਸੀਸੀਟੀਵੀ &OpenCurlyQuote;ਚ ਨਜ਼ਰ ਆ ਰਿਹਾ ਹੈ ਕਿ ਸਾਰੇ ਚੋਰ ਮੂੰਹ ਢੱਕ ਕੇ ਚੋਰੀ ਕਰ ਰਹੇ ਸਨ। ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਸਵੇਰੇ ਦਿੱਤੀ ਗਈ&comma; ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ &OpenCurlyQuote;ਤੇ ਜਾਂਚ ਲਈ ਪਹੁੰਚੇ। ਸਤਨਾਮ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।<&sol;p>&NewLine;<p>&lpar;Note &colon; ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ <a href&equals;"https&colon;&sol;&sol;shorturl&period;at&sol;iAL49">https&colon;&sol;&sol;shorturl&period;at&sol;iAL49<&sol;a> ਜਾਂ Whatsapp ਚੈਨਲ <a href&equals;"https&colon;&sol;&sol;shorturl&period;at&sol;kFJMV">https&colon;&sol;&sol;shorturl&period;at&sol;kFJMV<&sol;a> ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ &&num;8216&semi;ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।&rpar;<&sol;p>&NewLine;<h1><strong>ਵੇਖੋ ਵੀਡੀਓ <&sol;strong><&sol;h1>&NewLine;<p><a href&equals;"https&colon;&sol;&sol;www&period;facebook&period;com&sol;punjabibulletin&sol;videos&sol;747312450763887">https&colon;&sol;&sol;www&period;facebook&period;com&sol;punjabibulletin&sol;videos&sol;747312450763887<&sol;a><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;