ਜਲੰਧਰ | ਸਾਹਿਤ, ਸੰਗੀਤ, ਇਤਿਹਾਸ ਤੇ ਪੱਤਰਕਾਰਤਾ ਜਗਤ ਨੂੰ ਐਤਵਾਰ ਸਵੇਰੇ ਉਸ ਵੇਲੇ ਵੱਡਾ ਘਾਟਾ ਪੈ ਗਿਆ ਜਦੋਂ ਦੀਪਕ ਜਲੰਧਰੀ ਦਾ ਦੇਹਾਂਤ ਹੋ ਗਿਆ। ਐਤਵਾਰ ਸਵੇਰੇ 9 ਵਜੇ ਉਨ੍ਹਾਂ ਆਖਰੀ ਸਾਹ ਲਏ। ਸ਼ਾਮ 4 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਿਸ਼ਨਪੁਰਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਦੀਪਕ ਜਲੰਧਰੀ ਆਖਰੀ ਵੇਲੇ ਤੱਕ ਅਖਬਾਰਾਂ ਵਿੱਚ ਲਿਖਦੇ ਰਹੇ ਹਨ। ਤਕਰੀਬਨ ਹਰ ਅਖਬਾਰ ਵਿੱਚ ਉਨ੍ਹਾਂ ਦੇ ਲੇਖ ਤੇ ਕਾਲਮ ਛਪੇ ਹਨ। ਉਨ੍ਹਾਂ ਦੀ ਮੌਤ ਨਾਲ ਲੱਖਾਂ ਲੋਕਾਂ ਨੂੰ ਧੱਕਾ ਲੱਗਿਆ ਹੈ। ਅਦਾਰਾ ਪੰਜਾਬੀ ਬੁਲੇਟਿਨ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਾ ਹੈ ਅਤੇ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ।