ਜਲੰਧਰ. ਕੋਰੋਨਾ ਦੇ ਮਰੀਜਾਂ ਦੀ ਲੱਗਾਤਾਰ ਵੱਧਦੀ ਗਿਣਤੀ ਕਾਰਨ ਜਲੰਧਰ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ। ਇਹ ਮੰਦਭਾਗਾ ਹੈ ਕਿ ਅਸੀਂ ਕੋਰੋਨਾ ਟੈਸਟ ਲਈ ਦੂਜੇ ਜ਼ਿਲ੍ਹਿਆਂ ‘ਤੇ ਨਿਰਭਰ ਕਰਦੇ ਹਾਂ, ਪਰ ਹੁਣ ਜਲੰਧਰ ਸਿਵਿਲ ਹਸਪਤਾਲ ‘ਚ ਕੋਰੋਨਾ ਟੈਸਟ ਕਰਨ ਵਾਲੀ ਮਸ਼ੀਨ ਪਹੁੰਚ ਗਈ ਹੈ। ਇਸ ਮਸ਼ੀਨ ਦੀ ਸਮਰਥਾ ਦਿਨ ਵਿੱਚ 8 ਸੈਂਪਲ ਟੈਸਟ ਕਰਨ ਦੀ ਹੀ ਹੈ।
ਹਾਲਾਂਕਿ 22 ਲੱਖ ਦੀ ਆਬਾਦੀ ਵਾਲੇ ਜਲੰਧਰ ਜ਼ਿਲ੍ਹੇ ਵਿੱਚ 8 ਟੈਸਟ ਸਮੁੰਦਰ ਵਿੱਚ ਇੱਕ ਬੂੰਦ ਸਮਾਨ ਹਨ, ਪਰ ਬੂੰਦ-ਬੂੰਦ ਨਾਲ ਹੀ ਘੜਾ ਭਰਦਾ ਹੈ। ਜਿੱਥੇ ਦੂਜੇ ਜ਼ਿਲ੍ਹਿਆਂ ਵਿੱਚ ਸੈਂਪਲ ਭੇਜਣ ਤੋਂ ਬਾਅਦ ਰਿਪੋਰਟ ਆਉਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ, ਉੱਥੇ ਸ਼ਹਿਰ ਵਿੱਚ ਹੀ ਦਿਨ ਦੇ 8 ਸੈਂਪਲ ਟੈਸਟ ਹੋਣ ਨਾਲ ਥੋੜੀ ਰਾਹਤ ਤਾਂ ਮਿਲੇਗੀ।
ਪੜ੍ਹੋ ਕੰਪਨੀ ਕਿੰਨੇ ਪੈਸੇ ਕਰੇਗੀ ਚਾਰਜ
- ਜ਼ਿਕਰਯੋਗ ਹੈ ਕਿ ਸਿਵਿਲ ਹਸਪਤਾਲ ਵਿੱਚ ਪਹੁੰਚੀ ਇਹ ਮਸ਼ੀਨ ਬੈਟਰੀ ਓਪਰਿਟੇਡ ਹੈ। ਇਕ ਵਾਰ ਚਾਰਜ਼ ਕਰਨ ਤੋਂ ਬਾਅਦ ਇਹ 8 ਘੰਟੇ ਹੀ ਚਲ ਸਕਦੀ ਹੈ।
- ਜਿਸ ਕੰਪਨੀ ਦੀ ਇਹ ਮਸ਼ੀਨ ਹੈ ਉਹ ਕੰਪਨੀ ਇਕ ਟੈਸਟ ਦੇ 1200 ਰੁਪਏ + ਟੈਕਸ ਸਰਕਾਰ ਤੋਂ ਲਵੇਗੀ। ਹਾਲਾਂਕਿ, ਮਰੀਜ਼ ਦਾ ਮੁਫਤ ਟੈਸਟ ਹੋਵੇਗਾ।
- ਹੁਣ ਸਿਰਫ ਸਮਾਂ ਹੀ ਦੱਸੇਗਾ ਕਿ ਰੋਜ਼ਾਨਾ 8 ਟੈਸਟ ਕਰਨ ਵਾਲੀ ਮਸ਼ੀਨ ਕਿੰਨੀ ਪ੍ਰਭਾਵਸ਼ਾਲੀ ਹੈ।