&NewLine;<p class&equals;"wp-block-paragraph"> &&num;8211&semi;<strong>ਅਮਰਜੀਤ ਕੌਰ ਪੰਨੂੰ<&sol;strong> <&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਗੈਟ ਅੱਪ ਡੈਨੀ&excl; ਯੂ ਸਲੀਪ ਲਾਈਕ ਏ ਪਿੱਗ। ਸੂਰ ਵਾਂਗਰ ਸੁੱਤਾ ਰਹਿੰਦਾ ਏਂ ਤੂੰ&&num;8230&semi;” ਚਰਚ ਦੇ ਪਾਦਰੀ ਫ਼ਾਦਰ ਵਿਲੀਅਮ ਨੇ ਗੁੱਸੇ ਨਾਲ ਡੈਨੀ ਦਾ ਮੋਢਾ ਝੰਜੋੜਿਆ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਡੈਨੀ ਥੋੜਾ ਜਿਹਾ ਹਿਲ-ਜੁਲ ਕੇ ਮੂੰਹ ਦੂਜੇ ਪਾਸੇ ਫੇਰ ਕੇ ਮੁੜ ਸੌਂ ਗਿਆ। ਗੁੱਸੇ ਨਾਲ ਫੁੰਕਾਰਦੇ ਹੋਏ ਫ਼ਾਦਰ ਵਿਲੀਅਮ ਨੇ ਡੈਨੀ ਨੂੰ ਘਸੀਟ ਕੇ ਬਿਸਤਰੇ &OpenCurlyQuote;ਚੋਂ ਬਾਹਰ ਵਗਾਹ ਮਾਰਿਆ ਤੇ ਬੁੜਬੁੜਾਉਂਦਾ ਹੋਇਆ ਕਮਰੇ ਵਿੱਚੋਂ ਬਾਹਰ ਨਿਕਲ ਗਿਆ।  ਡੈਨੀ ਅੱਖਾਂ ਮਲਦਾ ਹੋਇਆ ਚੁੱਪ-ਚਾਪ ਫਰਸ਼ ਤੋਂ ਉਠਿਆ ਤੇ ਬਾਥਰੂਮ ਵੱਲ ਨੂੰ ਹੋ ਤੁਰਿਆ। <&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਹਰ ਐਤਵਾਰ ਸੂਰਜ ਦੀ ਪਹਿਲੀ ਕਿਰਨ ਤਕਰੀਬਨ ਏਸੇ ਤਰਾਂ ਹੀ ਡੈਨੀ ਦਾ ਸਵਾਗਤ ਕਰਦੀ।  ਹਰ ਐਤਵਾਰ ਡੈਨੀ ਸਵੇਰੇ ਤਿਆਰ ਹੋ ਕੇ ਚਰਚ ਦੇ ਵੱਡੇ ਹਾਲ ਵਿੱਚ ਜਾ ਬੈਠਦਾ। ਲੋਕ ਆਉਣੇ ਸ਼ੁਰੂ ਹੁੰਦੇ&comma; ਇਕ ਇਕ ਕਰਕੇ&comma; ਦੋ ਦੋ ਕਰਕੇ ਤੇ ਕਈ ਪਰਵਾਰਾਂ ਸਮੇਤ ਆਉਂਦੇ। ਅੰਦਰਲੇ ਹਾਲ ਵਿੱਚ ਸੂਲੀ ਚੜ੍ਹੇ ਜੀਜ਼ਸ ਦੇ ਬੁੱਤ ਸਾਹਮਣੇ ਬੈਂਚਾਂ ਤੇ ਬੈਠਦੇ ਜਾਂਦੇ। ਕੋਈ ਜੀਜ਼ਸ ਦੇ ਬੁੱਤ ਵੱਲ ਵੇਖਦਾ&&num;8230&semi;ਤੇ ਕੋਈ ਬੁੱਤ ਬਣੇ ਬੈਠੇ ਡੈਨੀ ਵੱਲ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&&num;8230&semi;ਤੇ ਫੇਰ ਫ਼ਾਦਰ ਵਿਲੀਅਮ ਹਾਲ ਵਿੱਚ ਪ੍ਰਵੇਸ਼ ਕਰਦਾ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਉਸਦੇ ਚੇਹਰੇ ਤੇ ਕੋਈ ਅਦੁੱਤੀ ਜਲੌ&comma; ਆਵਾਜ਼ ਵਿੱਚ ਸ਼ਹਿਦ ਜਹੀ ਮਿਠਾਸ ਤੇ ਉਸਦੇ ਬੋਲਾਂ ਵਿੱਚ ਨਿਮਰਤਾ ਹੀ ਨਿਮਰਤਾ ਤੇ ਉਹ ਆਖਦਾ&comma;<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਜੀਜ਼ਸ ਦੁਨੀਆਂ ਦਾ ਚਾਨਣ ਹੈ। ”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਜੀਜ਼ਸ ਮਨੁੱਖਤਾ ਦਾ ਰਖਵਾਲਾ ਹੈ। ” ਤੇ ਹੋਰ ਕਿੰਨਾਂ ਕੁਝ ਉਹ ਆਖਦਾ। ਉਸਦੀ ਸਪੀਚ ਉਲਝੇ ਹੋਏ ਮਨਾਂ ਨੂੰ ਸੇਧ ਦੇਂਦੀ। ਬੁਝ ਚੁੱਕੇ ਦਿਲਾਂ ਦੇ ਚਿਰਾਗ ਮੁੜ ਜਗਾ ਦੇਂਦੀ&&num;8230&semi;ਭਟਕੇ ਹੋਇਆਂ ਨੂੰ ਰਾਹੇ ਪਾਉਂਦੀ। ਗਿਰਜੇ ਦਾ ਹਾਲ ਤਾੜੀਆਂ ਨਾਲ ਗੂੰਜ ਉੱਠਦਾ&comma; ਤੇ ਫੇਰ ਉਹ ਡੈਨੀ ਵੱਲ ਇਸ਼ਾਰਾ ਕਰਕੇ ਆਖਦਾ&comma;<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਇਹ ਬੱਚੇ ਗੰਦਗੀ ਦਾ ਕੀੜਾ ਨਹੀਂ&&num;8230&semi;<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਇਹ ਮਨੁੱਖਤਾ ਦਾ ਭਵਿੱਖ ਹਨ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਏਸ ਤਰਾਂ ਫੇਰ ਮਨੁੱਖਤਾ ਦੇ ਭਵਿੱਖ ਬਾਰੇ ਉਸਦਾ ਦੂਸਰਾ ਲੈਕਚਰ ਸ਼ੁਰੂ ਹੋ ਜਾਂਦਾ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਪਰ ਡੈਨੀ ਨੂੰ ਇਹ ਸਾਰਾ ਕੁਝ ਉੱਕਾ ਹੀ ਨਾ ਸੁਣਦਾ। ਉਹ ਇੰਜ ਬੈਠਾ ਰਹਿੰਦਾ ਜਿਵੇਂ ਸਭ ਕਾਸੇ ਤੋਂ ਦੂਰ ਆਪਣੀ ਇਕ ਵੱਖਰੀ ਹੀ ਦੁਨੀਆਂ ਵਿੱਚ ਪਹੁੰਚਿਆ ਹੋਇਆ ਹੋਵੇ।   à¨«à¨¼à¨¾à¨¦à¨° ਵਿਲੀਅਮ ਦਾ ਭਾਸ਼ਨ ਤੇ ਲੋਕਾਂ ਦੀਆਂ ਤਾੜੀਆਂ ਦਾ ਉਸ ਉੱਤੇ ਕੋਈ ਅਸਰ ਨਾ ਹੁੰਦਾ।  ਲੋਕ ਰੱਜ ਕੇ ਦਾਨ ਦੇਂਦੇ ਤੇ ਚਰਚ ਤੋਂ ਬਾਹਰ ਜਾ ਕੇ ਕੋਈ ਆਖਦਾ&comma;<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਫ਼ਾਦਰ ਵਿਲੀਅਮ ਤਾਂ ਆਪ ਮਸੀਹਾ ਹੈ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਇਹ ਤਾਂ &OpenCurlyQuote;ਰੱਬ ਦਾ ਰੂਪ’ ਹੈ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਤੇ ਕੋਈ ਆਖਦਾ&comma; &OpenCurlyDoubleQuote;ਇਹ ਮਨੁੱਖਤਾ ਦੇ ਭਵਿੱਖ ਦੇ ਲੇਲਿਆਂ ਦਾ ਚਾਰਵਾਹਾ ਹੈ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਫ਼ਾਦਰ ਵਿਲੀਅਮ ਦੇ ਦੋ ਰੂਪ ਸਨ। ਰੂਪ ਤਾਂ ਪਤਾ ਨਹੀਂ ਉਸਦੇ ਕਿੱਨੇ ਕੁ ਸਨ ਪਰ ਡੈਨੀ ਨੂੰ ਉਸਦੇ ਦੋ ਹੀ ਰੂਪਾਂ ਦਾ ਪਤਾ ਸੀ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਚਰਚ ਦੇ ਵੱਡੇ ਹਾਲ ਵਿੱਚ ਲੋਕਾਂ ਸਾਹਮਣੇ ਲੈਕਚਰ ਦੇਣ ਵਾਲਾ ਰੂਪ ਤੇ ਦੂਜਾ ਰੂਪ ਜਦ ਪਤਾ ਨਹੀਂ ਉਸਨੂੰ ਜਿਵੇਂ ਕੋਈ ਜਿੰਨ ਚੰਬੜ ਜਾਂਦਾ&comma; ਉਹ ਭੁੱਖੇ ਬਘਿਆੜ ਵਾਂਗ ਡੈਨੀ ਦੀਆਂ ਬੋਟੀਆਂ ਨੋਚਦਾ ਤੇ ਆਪਣੀ ਹਵਸ ਪੂਰੀ ਕਰਦਾ।  ਪਰ ਡੈਨੀ ਇਸ ਬਾਰੇ ਕਿਸੇ ਕੋਲ ਧੂੰ ਵੀ ਨਾਂ ਕੱਢ ਸਕਦਾ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਸਕੂਲ ਵਿੱਚ ਵੀ ਡੈਨੀ ਦਾ ਕੋਈ ਦੋਸਤ ਨਹੀਂ ਸੀ।  ਉਹ ਆਪ ਹੀ ਕਿਸੇ ਨਲ਼ ਗੱਲ ਨਹੀਂ ਸੀ ਕਰਦਾ।  ਉਸਨੂੰ ਜਾਪਦਾ ਜਿਵੇਂ ਕੋਈ ਵੀ ਉਸਦਾ ਮਦਦਗਾਰ ਨਹੀਂ ਸੀ।  ਸਕੂਲ ਤੋਂ ਛੁੱਟੀ ਹੋਣ ਸਾਰ ਹੀ ਉਹ ਇੱਕ ਲੰਗੜੇ ਕਤੂਰੇ ਵਾਂਗਰ ਲੱਤਾਂ ਘਸੀਟਦਾ ਹੋਇਆ ਆਪਣੇ ਕਮਰੇ ਵਿੱਚ ਚਲੇ ਜਾਂਦਾ।  ਅੰਦਰ ਬੈਠਾ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਲਈਆਂ ਕਿਤਾਬਾਂ ਪੜ੍ਹਦਾ ਰਹਿੰਦਾ ਜਾਂ ਫਿਰ ਚਰਚ ਦੇ ਪਿਛਵਾੜੇ ਵਾਲੇ ਗਾਰਡਨ ਵਿਚ ਸਮਾਂ ਬਤੀਤ ਕਰਦਾ।  ਦਸਾਂ ਵਰ੍ਹਿਆਂ ਦੇ ਡੈਨੀ ਦੀ ਦੁਨੀਆਂ ਇਸ ਗਾਰਡਨ ਵਿੱਚ ਸੀ।  ਪੰਛੀ ਉਸਦੇ ਦੋਸਤ ਸਨ ਤੇ ਰੁੱਖਾਂ ਨਾਲ ਉਸਦੀ ਸਾਂਝ ਸੀ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਗਾਰਡਨ ਵਿੱਚ ਕਿੰਨੀਆਂ ਹੀ ਕਿਸਮਾਂ ਦੇ ਰੁੱਖ ਸਨ। ਕੁਝ ਚੀੜ ਦੇ ਰੁੱਖ&comma; ਕੁਝ ਬਰਚੇ ਦੇ ਰੁੱਖ&comma; ਕੁਝ ਪੋਪਲਰ ਅਤੇ ਕੁਝ ਮੇਪਲ ਦੇ ਰੁੱਖ। ਰੁੱਖਾਂ ਦੀਆਂ ਟਾਹਣੀਆਂ ਨੂੰ ਡੈਨੀ ਪਲੋਸਦਾ&comma; ਰੁੱਖਾਂ ਦੇ ਪੱਤਿਆਂ ਨੂੰ ਉਹ ਨੀਝ ਲਾ ਕੇ ਵੇਖਦਾ।  ਹਵਾ ਨਾਲ ਹਿੱਲਦੇ ਰੁੱਖਾਂ ਵੱਲ ਵੇਖਕੇ ਉਹ ਝੂਮ ਉੱਠਦਾ ਤੇ ਉਸਦਾ ਨਿੱਕਾ ਜਿਹਾ ਆਪਾ ਇਸ ਸੁਹਾਣੀ ਕੁਦਰਤ ਨਾਲ ਇੱਕ-ਮਿੱਕ ਹੋ ਜਾਂਦਾ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਗਾਰਡਨ ਦੀ ਖੱਬੀ ਨੁੱਕਰ ਲਾਗੇ ਇੱਕ ਵਿੱਲੋ ਦਾ ਰੁੱਖ ਸੀ ਜੋ ਸਾਰਿਆਂ ਤੋਂ ਪਰੇ ਕਰਕੇ ਇਕੱਲਾ ਹੀ ਉੱਗਿਆ ਹੋਇਆ ਸੀ।  ਇਸ ਰੁੱਖ ਦੀਆਂ ਬਰੀਕ ਬਰੀਕ ਟਾਹਣੀਆਂ ਆਪਣੇ ਨਿੱਕੇ-ਨਿੱਕੇ ਪੱਤਿਆਂ ਦਾ ਭਾਰ ਨਾ ਸਹਿੰਦੀਆਂ ਹੋਈਆਂ ਹੇਠਾਂ ਵੱਲ ਨੂੰ ਝੁਕੀਆਂ ਹੋਈਆਂ ਸਨ ਜਿਵੇਂ ਮੁੜ ਧਰਤੀ ਵਿੱਚ ਧਸ ਜਾਣਾ ਚਾਹੁੰਦੀਆਂ ਹੋਣ। ਲੋਕ ਇਸ ਰੁੱਖ ਨੂੰ &OpenCurlyQuote;ਵੀਪਿੰਗ ਵਿੱਲੋ’ ਆਖਦੇ ਹਨ ।  à¨ªà¨° ਡੈਨੀ ਨੂੰ ਇਸ ਰੁੱਖ ਕੋਲੋਂ ਜਿਵੇਂ ਕੋਈ ਨਿੱਘ ਜਿਹਾ ਮਿਲਦਾ । ਪਤਾ ਨਹੀਂ ਕਿਉਂ ਇਹ ਰੁੱਖ ਉਸਨੂੰ ਆਪਣੀ ਮਾਂ ਦਾ ਭੁਲੇਖਾ ਪਾਉਂਦਾ&&num;8230&semi;।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਕਿੰਨੀ ਅਜੀਬ ਸੀ ਉਸਦੀ ਮਾਂ।  ਕਦੇ ਤਾਂ ਡੈਨੀ ਨੂੰ ਆਪਣੀ ਛਾਤੀ ਨਾਲ ਇੰਜ ਘੁਟਦੀ ਜਿਵੇਂ ਡੈਨੀ ਨੂੰ ਉਸ ਕੋਲੋਂ ਕੋਈ ਖੋਹ ਰਿਹਾ ਹੋਵੇ ਪਰ ਅਗਲੇ ਹੀ ਪਲ ਪਤਾ ਨਹੀਂ ਉਸਨੂੰ ਕੀ ਹੋ ਜਾਂਦਾ ਤੇ ਉਹ ਡੈਨੀ ਨੂੰ ਇਕਦਮ ਪਰੇ ਧਕੇਲ ਦੇਂਦੀ ਜਿਵੇਂ ਕਿਸੇ ਨੇ ਭਖਦਾ ਅੰਗਿਆਰ ਉਸਦੀ ਬੁੱਕਲ ਵਿੱਚ ਧਰ ਦਿੱਤਾ ਹੋਵੇ ਤੇ ਉਹ ਢਿੱਲੀਆਂ ਜਿਹੀਆਂ ਲੱਤਾਂ ਵਾਲੇ ਡਿੱਕੋ-ਡੋਲੇ ਖਾਂਦੇ ਮੇਜ ਤੇ ਸਿਰ ਸੁੱਟ ਕੇ ਪੈ ਜਾਂਦੀ । ਕਦੇ ਜ਼ਾਰੋ-ਜ਼ਾਰ ਰੋਂਦੀ ਤੇ ਕਦੇ ਬੇਸੁੱਧ ਜਹੀ ਹੋਈ ਪਈ ਰਹਿੰਦੀ । ਉਸਦੇ ਵਾਲ ਉਸਦੇ ਮੂੰਹ ਅੱਗੇ ਆ ਪੈਂਦੇ ਤੇ ਉਸਦਾ ਚੇਹਰਾ ਕੱਜ ਲੈਂਦੇ । ਡੈਨੀ ਬਿਟ-ਬਿਟ ਉਸ ਵਲ ਝਾਕਦਾ&&num;8230&semi;ਕਦੇ ਸਹਿਮ ਕੇ ਬੈਠਾ ਰਹਿੰਦਾ ਤੇ ਕਦੇ ਉੱਠ ਕੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ  ਉਸਦੇ ਚੇਹਰੇ ਤੋਂ ਵਾਲ ਹਟਾਉਂਦਾ ਤੇ ਉਸਦੇ ਅੱਥਰੂ ਪੂੰਝਦਾ । ਉਹ ਫੇਰ ਡੈਨੀ ਨੂੰ ਛਾਤੀ ਨਾਲ ਲਾ ਲੈਂਦੀ।  ਉਸਦਾ ਮੱਥਾ ਚੁੰਮਦੀ&comma; ਉਸਦੀਆਂ ਅੱਖਾਂ ਚੁੰਮਦੀ ਤੇ ਉਸਦੇ ਨਿੱਕੇ-ਨਿੱਕੇ ਹੱਥ ਕਦੇ ਆਪਣੀਆਂ ਅੱਖਾਂ ਨਾਲ ਛੁਹਾਉਂਦੀ ਤੇ ਕਦੇ ਆਪਣੇ ਬੁੱਲਾਂ ਨਾਲ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਡੈਨੀ ਨੂੰ ਜਾਪਦਾ ਜਿਵੇਂ ਗਾਰਡਨ ਵਿਚਲੇ ਵਿੱਲੋ ਰੁੱਖ ਦੀਆਂ ਪਤਲੀਆਂ ਪਤਲੀਆਂ ਟਾਹਣੀਆਂ ਉਸਦੀ ਮਾਂ ਵਾਂਗਰ ਸਿਰ ਸੁੱਟੀ ਰੋ ਰਹੀਆਂ ਹੋਣ । ਉਹ ਹੇਠਾਂ ਲਟਕਦੀਆਂ ਟਾਹਣੀਆਂ ਪਰੇ ਹਟਾਉਂਦਾ&comma; ਜਿਵੇਂ ਆਪਣੀ ਰੋ ਰਹੀ ਮਾਂ ਦੇ ਚੇਹਰੇ ਤੋਂ ਵਾਲ ਹਟਾ ਰਿਹਾ ਹੋਵੇ&comma; ਤੇ ਕੁਝ ਪਲਾਂ ਲਈ ਉਹ ਰੁੱਖ ਦੇ ਅੰਦਰ ਸਮਾ ਜਾਂਦਾ&&num;8230&semi; ਕੁਝ ਪਲਾਂ ਲਈ ਉਹ ਫ਼ਾਦਰ ਵਿਲੀਅਮ ਦੀ ਦੁਨੀਆਂ ਤੋਂ ਅਲੋਪ ਹੋ ਜਾਂਦਾ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਪਰ ਫੇਰ ਉਸਨੂੰ ਆਪਣੀ ਮਾਂ ਦਾ ਉਹ ਰੂਪ ਯਾਦ ਆਉਂਦਾ ਜਦ ਕਿਸੇ ਕਿਸੇ ਦਿਨ ਉਹ ਦੁਪਹਿਰ ਹੀ ਸ਼ਰਾਬ ਦੀ ਬੋਤਲ ਖੋਹਲ ਬੈਠਦੀ।  ਸਾਰਾ ਦਿਨ ਪੀਂਦੀ ਤੇ ਨਾਲੇ ਆਪਣੇ ਬਾਪ ਨੂੰ ਗਾਲਾਂ ਦੇਂਦੀ ।  ਉਸ ਦਿਨ ਉਹ ਆਪਣੀ ਮਾਂ ਕੋਲੋਂ ਡਰਦਾ ਇੱਕ ਖੂੰਜੇ ਵਿੱਚ ਬੈਠਾ ਰਹਿੰਦਾ । ਪਰ ਅਗਲੇ ਦਿਨ ਫੇਰ ਉਹ ਡੈਨੀ ਨੂੰ ਆਪਣੀ ਹਿੱਕ ਨਾਲ ਘੁੱਟ ਲੈਂਦੀ ਤੇ ਉਸਦੇ ਹੱਥ ਚੁੰਮਦੀ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&&num;8230&semi;ਤੇ ਫੇਰ ਇੱਕ ਆਦਮੀ ਰਹਿਣ ਲੱਗ ਪਿਆ ਸੀ ਉਨ੍ਹਾਂ ਦੇ ਘਰ । ਉਸਦੇ ਡੌਲਿਆਂ ਤੇ ਛਾਤੀ ਉੱਤੇ ਕਈ ਕਿਸਮਾਂ ਦੇ ਡਰਾਉਣੇ ਜਹੇ &OpenCurlyQuote;ਟੈਟੂ’ ਉੱਕਰੇ ਹੋਏ ਸਨ । ਉਸਦੀਆਂ ਅੱਖਾਂ ਵਿਚ ਉੱਭਰੇ ਹੋਏ ਲਾਲ ਡੋਰੇ ਤੇ ਵੱਡੀਆਂ ਵੱਡੀਆਂ ਕੱਕੀਆਂ ਮੁੱਛਾਂ ਵੱਲ ਵੇਖ ਕੇ ਡੈਨੀ ਭੈਅ ਨਾਲ ਕੱਠਾ ਜਿਹਾ ਹੋ ਜਾਂਦਾ। ਉਹ ਆਦਮੀ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਕਿੰਨਾ ਨਿੱਕ-ਸੁੱਕ ਜਿਹਾ ਨਿੱਕੀਆਂ ਨਿੱਕੀਆਂ ਪੁੜੀਆਂ ਵਿਚ ਲੈ ਕੇ ਆਉਂਦਾ । ਕਈ ਵੇਰ ਤਾਂ ਆਉਂਦਿਆਂ ਹੀ ਉਸਦੀ ਮਾਂ ਨੂੰ ਏਨੇ ਜ਼ੋਰ ਨਾਲ ਗਲਵੱਕੜੀ ਵਿੱਚ ਘੁੱਟਦਾ ਕਿ ਉਸਦਾ ਸਾਹ ਬੰਦ ਹੋਣ ਤੱਕ ਚਲਿਆ ਜਾਂਦਾ ਤੇ ਕਈ ਵੇਰ ਸ਼ਰਾਬ ਪੀ ਕੇ ਉਸਦੀ ਮਾਂ ਨੂੰ ਲੱਤਾਂ ਮੁੱਕਿਆਂ ਨਾਲ ਕੁੱਟਦਾ । ਡੈਨੀ ਆਪਣੀਆਂ ਨਿੱਕੀਆਂ ਨਿੱਕੀਆਂ ਮੁੱਕੀਆਂ ਨਾਲ ਉਸਨੂੰ ਪਰੇ ਧਕੇਲਣ ਦਾ ਯਤਨ ਕਰਦਾ&comma; ਪਰ ਉਹ ਤਾਂ ਹੱਟੇ-ਕੱਟੇ ਦੈਂਤ ਵਰਗਾ ਸੀ। ਫੇਰ ਇਕ ਦਿਨ ਝਟਕੇ ਨਾਲ ਉਸ ਡੈਨੀ ਨੂੰ ਪਰ੍ਹਾਂ ਵਗਾਹ ਮਾਰਿਆ ।  ਡੈਨੀ ਦਾ ਸਿਰ ਮੇਜ਼ ਦੀ ਨੁੱਕਰ ਵਿੱਚ ਵੱਜਣ ਨਾਲ ਸਭ ਪਾਸੇ ਚੁੱਪ ਤੇ ਹਨੇਰਾ ਛਾ ਗਿਆ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਜਦ ਡੈਨੀ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਇੱਕ ਪਿਆਰੇ ਜਿਹੇ ਮੂੰਹ ਵਾਲੀ ਨਰਸ ਉਸ ਕੋਲ ਬੈਠੀ ਸੀ ।  ਡੈਨੀ ਜਿਵੇਂ ਨੀਂਦ ਤੋਂ ਜਾਗਿਆ ਹੋਵੇ&comma; ਪਰ ਉਸਦੇ ਸਿਰ ਵਿੱਚ ਚੀਸਾਂ ਪੈ ਰਹੀਆਂ ਸਨ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਨਰਸ ਨੇ ਡੈਨੀ ਦਾ ਸਿਰ ਪਲੋਸ ਕੇ ਆਖਿਆ&comma; &OpenCurlyDoubleQuote;ਡੈਨੀ ਡਰਨ ਦੀ ਲੋੜ ਨਹੀਂ&comma; ਏਥੇ ਹੁਣ ਤੈਨੂੰ ਕੋਈ ਖਤਰਾ ਨਹੀਂ। ”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਡੈਨੀ ਨੇ ਆਪਣੀ ਮਾਂ ਬਾਰੇ ਪੁਛਣਾ ਚਾਹਿਆ ਪਰ ਉਹ ਬੋਲ ਨਾ ਸਕਿਆ ਤੇ ਬਿਸਤਰੇ ਤੇ ਪਿਆ ਆਪਣੀ ਮਾਂ ਨੂੰ ਉਡੀਕਣ ਲੱਗਾ ਪਰ ਉਹ ਨਾ ਆਈ । ਤੇ ਕੁਝ ਦਿਨਾਂ ਪਿਛੋਂ ਫ਼ਾਦਰ ਵਿਲੀਅਮ ਡੈਨੀ ਨੂੰ ਹਸਪਤਾਲ &OpenCurlyQuote;ਚੋਂ ਇਸ ਚਰਚ ਵਿੱਚ ਲੈ ਆਇਆ ਤੇ ਹੁਣ ਦੋ ਸਾਲ ਹੋ ਗਏ ਸਨ ਡੈਨੀ ਨੂੰ ਏਸ ਪਾਦਰੀ ਕੋਲ ਰਹਿੰਦਿਆਂ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਸ਼ੁਰੂ ਵਿੱਚ ਜਦ ਉਸ ਨੇ ਪਾਦਰੀ ਨੂੰ ਆਪਣੀ ਮਾਂ ਬਾਰੇ ਪੁੱਛਿਆ ਉਹ ਕਹਿਣ ਲੱਗਾ&comma;<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਯੋਅਰ ਮਦਰ&quest; ਜ੍ਹੇਲ ਵਿਚ ਹੈ ਤੇਰੀ ਬਿੱਚ ਮਾਂ&comma; ਗਲਤ ਕੰਮਾਂ ਕਰਕੇ। ”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਪਰ ਤੂੰ ਹੁਣ ਏਥੇ ਹੀ ਰਹੇਂਗਾ&comma; ਮੇਰੇ ਕੋਲ। ”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਡੈਨੀ ਗੁੱਸੇ ਵਿੱਚ ਚੀਕਿਆ&comma; &OpenCurlyDoubleQuote;ਸ਼ੀ ਇਜ਼ ਨੌਟ ਏ ਬਿੱਚ &excl;”  ਪਰ ਫ਼ਾਦਰ ਵਿਲੀਅਮ ਦੀਆਂ ਅੱਖਾਂ ਵਿਚ ਅੰਗਿਆਰੇ ਤੱਕ ਕੇ ਚੁੱਪ ਹੋ ਗਿਆ&lbrack; ਉਸ ਦਿਨ ਤੋਂ ਬਾਅਦ ਉਸ ਕਦੇ ਆਪਣੀ ਮਾਂ ਬਾਰੇ ਨਾ ਪੁੱਛਿਆ । ਪਰ ਧਿਆਨ ਉਸਦਾ ਹਮੇਸ਼ਾਂ ਆਪਣੀ ਮਾਂ ਵੱਲ ਰਹਿੰਦਾ ।  ਉਸਦਾ ਮਾਸੂਮ ਦਿਲ ਇਹ ਸਮਝਣ ਵਿੱਚ ਅਸਮਰਥ ਸੀ ਕਿ ਕਿਉਂ ਲੋਕ ਉਸਦੀ ਮਾਂ ਨੂੰ ਏਨੀ ਬੁਰੀ ਆਖਦੇ ਸਨ ਤੇ ਕਿਉਂ ਫ਼ਾਦਰ ਵਿਲੀਅਮ ਨੂੰ ਏਨਾ ਚੰਗਾ । ਕਿਉਂ ਉਸਦੀ ਮਾਂ ਨੂੰ ਜ੍ਹੇਲ ਵਿੱਚ ਤਾੜਿਆ ਗਿਆ ਤੇ ਕਿਉਂ ਫ਼ਾਦਰ ਵਿਲੀਅਮ ਨੂੰ ਲੋਕ ਪੂਜਦੇ &quest;<&sol;em><&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong><em> à¨šà¨°à¨š ਵਿੱਚ ਰਹਿੰਦਿਆਂ ਡੈਨੀ ਦੇ ਕੰਨਾਂ ਨੇ ਵਾਰ ਵਾਰ ਸੁਣਿਆ ਹੋਇਆ ਸੀ ਕਿ-<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਜੀਜ਼ਸ ਪਿਆਰ ਹੈ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਜੀਜ਼ਸ ਰਖਵਾਲਾ ਹੈ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਪਰ ਉਸਨੂੰ ਸਮਝ ਨਾ ਪੈਂਦੀ ਕਿ ਬਾਹਰਲੇ ਹਾਲ ਵਿੱਚ ਗਿਰਜ਼ੇ ਦੀ ਤਿਕੋਨੀ ਛੱਤ ਨੂੰ ਛੂੰਹਦਾ ਹੋਇਆ&comma; ਉਤਾਂਹ ਨੂੰ ਬਾਹਾਂ ਫੈਲਾਈ ਜੀਜ਼ਸ ਦਾ ਸੰਗਮਰਮਰੀ ਬੁੱਤ ਅਤੇ ਅੰਦਰਲੇ ਹਾਲ ਵਿੱਚ ਸੂਲੀ ਟੰਗਿਆ ਜੀਜ਼ਸ&comma; ਜਿਸ ਦਾ ਸਿਰ ਇੱਕ ਪਾਸੇ ਨੂੰ ਲਟਕਿਆ ਹੋਇਆ ਸੀ&comma; ਕਿਵੇਂ ਕਿਸੇ ਦਾ ਰਖਵਾਲਾ ਹੋ ਸਕਦਾ ਹੈ&quest; ਕਿਵੇਂ ਉਹ ਡੈਨੀ ਨੂੰ ਫ਼ਾਦਰ ਵਿਲੀਅਮ ਦੀਆਂ ਨਹੁੰਦਰਾਂ ਤੋਂ ਬਚਾ ਸਕਦਾ ਹੈ&quest; ਉਸ ਨੂੰ ਜਿਨਾ ਗੁੱਸਾ ਫ਼ਾਦਰ ਵਿਲੀਅਮ ਤੇ ਆਉਂਦਾ ਓਨਾ ਹੀ ਜੀਜ਼ਸ ਉੱਤੇ ਤੇ ਏਸੇ ਕਰਕੇ ਹੀ ਇਕ ਦਿਨ ਉਸਨੇ ਬਾਹਰਲੇ ਹਾਲ ਵਿੱਚ ਖੜ੍ਹੇ ਜੀਜ਼ਸ ਦੇ ਪੈਰ ਉੱਤੋਂ ਇਕ ਚਿੱਪਰ ਲਾਹ ਸੁੱਟੀ । ਫ਼ਾਦਰ ਵਿਲੀਅਮ ਨੇ ਉਸਨੂੰ ਠੁੱਡਾਂ ਨਾਲ ਮਾਰਿਆ ਸੀ ਤੇ ਉਹ ਰੋਂਦਾ ਰੋਂਦਾ ਉਸ ਰਾਤ ਭੁੰਜੇ ਹੀ ਸੌਂ ਗਿਆ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਉਸ ਰਾਤ ਡੈਨੀ ਨੂੰ ਸੁਪਨਾ ਆਇਆ ਕਿ ਉਸਦੀ ਪਿੱਠ ਵਿੱਚੋਂ ਨਿੱਕੀਆਂ ਨਿੱਕੀਆਂ ਸੁੰਡੀਆਂ ਨਿਕਲ ਕੇ ਉਸਦੇ ਪਿੰਡੇ ਉਤੋਂ ਤੇ ਉਸਦੇ<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਢਿੱਡ ਉਤੋਂ ਦੀ ਰੀਂਗਦੀਆਂ ਹੋਈਆਂ ਉਸਦੇ ਕੰਨਾਂ ਵਿੱਚ ਵੜ ਰਹੀਆਂ ਸਨ । ਸੁੰਡੀਆਂ ਉਸਦੇ ਮੂੰਹ&comma; ਅੱਖਾਂ ਤੇ ਨੱਕ ਵਿੱਚ ਵੜਨ ਲੱਗੀਆਂ।  ਡੈਨੀ ਨੇ ਚੀਖਣਾ ਚਾਹਿਆ&comma; ਪਰ ਉਸਦੀ ਆਵਾਜ਼ ਨਾ ਨਿਕਲੀ। ਉਸ ਹੱਥਾਂ ਨਾਲ ਸੁੰਡੀਆਂ ਨੂੰ ਝਾੜਨਾ ਚਾਹਿਆ&comma; ਪਰ ਉਸਦੀਆਂ ਬਾਹਵਾਂ ਪੱਥਰ ਵਾਂਗ ਪਈਆਂ ਰਹੀਆਂ ਤੇ ਪਰੇ ਖਲੋਤਾ ਪਾਦਰੀ ਮੁਸਕੜੀਆਂ ਹੱਸ ਰਿਹਾ ਸੀ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਅਚਾਨਕ ਸਾਰਾ ਕਮਰਾ ਇੱਕ ਵਚਿੱਤਰ ਚਾਨਣ ਨਾਲ ਭਰ ਗਿਆ।  à¨«à¨¼à¨¾à¨¦à¨° ਵਿਲੀਅਮ ਕਮਰੇ ਚੋਂ ਭੱਜਣ ਲਈ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਘਸੀਟਣ ਲੱਗਾ । ਜਦ ਡੈਨੀ ਦਾ ਧਿਆਨ ਪਾਦਰੀ ਤੋਂ ਪਰੇ ਹਟਿਆ ਤਾਂ ਕੋਈ ਝੁਕ ਕੇ ਉਸਦੇ ਵਾਲਾਂ ਨੂੰ ਪਲੋਸ ਰਿਹਾ ਸੀ। ਉਸਦੇ ਚੇਹਰੇ ਤੇ ਨਿੱਘੀ ਜਿਹੀ ਮੁਸਕਾਨ ਤੇ ਅੱਖਾਂ ਵਿੱਚ ਪਿਆਰ ਹੀ ਪਿਆਰ ਤੇ ਉਸਦੀ ਦਾਹੜੀ ਡੈਨੀ ਦੇ ਪਿੰਡੇ ਨੂੰ ਛੂਹ ਰਹੀ ਸੀ । ਇਹ ਚੇਹਰਾ ਬਾਹਰਲੇ ਹਾਲ ਵਿੱਚ ਖੜੇ ਜੀਜ਼ਸ ਵਰਗਾ ਸੀ ਤੇ ਉਸ ਮਾਂ ਵਾਂਗਰ ਘੁੱਟ ਕੇ ਡੈਨੀ ਨੂੰ ਆਪਣੀ ਛਾਤੀ ਨਾਲ ਲਾ ਲਿਆ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਉਸ ਦਿਨ ਤੋਂ ਬਾਦ ਡੈਨੀ ਨੂੰ ਫ਼ਾਦਰ ਵਿਲੀਅਮ ਕੋਲੋਂ ਉੱਕਾ ਹੀ ਡਰ ਨਾ ਲਗਦਾ ਤੇ ਉਹ ਵੀ ਜਿਵੇਂ ਡੈਨੀ ਕੋਲੋਂ ਝਿਜਕਣ ਲਗ ਪਿਆ ਸੀ। ਕੁਝ ਚਿਰ ਪਿੱਛੋਂ ਫਾਦਰ ਵਿਲੀਅਮ ਪੀਟਰ ਨੂੰ ਲੈ ਆਇਆ ਸੀ ਜੋ ਡੈਨੀ ਤੋਂ ਦੋ ਕੁ ਸਾਲ ਛੋਟਾ ਸੀ ।  ਬਹੁਤ ਵਾਰੀ ਪੀਟਰ ਦੀਆਂ ਅੱਖਾਂ ਸਵੇਰ ਨੂੰ ਸੁੱਜੀਆਂ ਹੋਈਆਂ ਹੁੰਦੀਆਂ ਤੇ ਕਈ ਵਾਰੀ ਉਸ ਲਈ ਤੁਰਨਾ ਵੀ ਔਖਾ ਹੁੰਦਾ । ਡੈਨੀ ਨੂੰ ਸਮਝ ਨਾ ਪੈਂਦੀ ਕਿ ਉਹ ਕਿਵੇਂ ਪੀਟਰ ਨੂੰ ਫ਼ਾਦਰ ਵਿਲੀਅਮ ਦੀ ਹਵਸ ਤੋਂ ਬਚਾਵੇ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਇਕ ਐਤਵਾਰ ਪੀਟਰ ਦਾ ਪਿੰਡਾ ਭੱਠੇ ਵਾਂਗਰ ਤਪ ਰਿਹਾ ਸੀ ਤੇ ਡੈਨੀ ਇਕੱਲਾ ਹੀ ਹਾਲ ਵਿੱਚ ਆਇਆ ।  ਜਿਉਂ ਹੀ ਫਾਦਰ ਵਿਲੀਅਮ ਨੇ ਲੋਕਾਂ ਸਾਹਮਣੇ ਆਪਣੀ ਮਾਖਿਓਂ ਮਿੱਠੀ ਆਵਾਜ਼ ਵਿੱਚ ਸਪੀਚ ਸ਼ੁਰੂ ਕੀਤੀ&comma; ਮਾੜੂਆ ਜਿਹਾ ਡੈਨੀ ਉੱਡ ਕੇ ਫ਼ਾਦਰ ਵਿਲੀਅਮ ਤੇ ਝਪਟ ਪਿਆ-<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਯੂ ਸੰਨ ਆਫ ਏ ਬਿੱਚ&comma; ਆਈ ਵਿਲ ਕਿੱਲ ਯੂ। ਅੱਜ ਤੇਰੀ ਮੌਤ ਆ ਗਈ ਏ &&num;8230&semi; ਕੁੱਤੇ&&num;8230&semi;” ਡੈਨੀ ਚੰਘਾੜਿਆ ਤੇ ਦੰਦੀਆਂ ਨਾਲ ਉਸਦਾ ਚੋਲਾ ਲੀਰੋ-ਲੀਰ ਕਰ ਸੁੱਟਿਆ । ਪਤਾ ਨਹੀਂ ਕਿੱਥੋਂ ਸੁਕੜੇ ਜਹੇ ਡੈਨੀ ਵਿੱਚ ਲੋਹੜੇ ਦਾ ਜ਼ੋਰ ਆ ਗਿਆ ਕਿ ਜੇ ਲੋਕਾਂ ਦਾ ਪੂਰਾ ਟੋਲਾ ਉਸਨੂੰ ਤੋੜ ਕੇ ਵੱਖ ਨਾ ਕਰਦਾ ਤਾਂ ਉਸ ਖੌਰੇ ਫ਼ਾਦਰ ਵਿਲੀਅਮ ਨੂੰ ਖਾ ਹੀ ਜਾਣਾ ਸੀ ।  ਪਾਦਰੀ ਭਵੰਤਰਿਆ ਜਿਹਾ ਦੌੜ ਕੇ ਹਾਲ ਵਿੱਚੋਂ ਬਾਹਰ ਚਲਾ ਗਿਆ।  ਲੋਕ ਮੂੰਹ ਵਿੱਚ ਉਂਗਲਾਂ ਪਾਈ ਖੜ੍ਹੇ ਕੋਈ ਡੈਨੀ ਨੂੰ &OpenCurlyQuote;ਗੰਦਗੀ ਦਾ ਕੀੜਾ’ ਆਖੇ ਤੇ ਕੋਈ &OpenCurlyQuote;ਪਾਪ ਦੀ ਔਲਾਦ’ ਆਖੇ ਤੇ ਕੋਈ ਫ਼ਾਦਰ ਵਿਲੀਅਮ ਦੀਆਂ ਚੰਗਿਆਈਆਂ ਨੂੰ ਦੁਹਰਾਈ ਜਾਵੇ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਉਸੇ ਦਿਨ ਹੀ ਡੈਨੀ ਪਾਦਰੀ ਦੀ ਜੇਲ੍ਹ &OpenCurlyQuote;ਚੋਂ ਛੁੱਟ ਕੇ &OpenCurlyQuote;ਜੁਵਿਨਾਇਲ ਹੋਮ’ ਜਾਂ ਬੱਚਿਆਂ ਦੀ ਜੇਲ੍ਹ ਵਿੱਚ ਪਹੁੰਚ ਗਿਆ । ਇਸ ਜੇਲ੍ਹ ਵਿੱਚ ਕਈ ਮੁੰਡੇ ਉਸ ਤੋਂ ਵੱਡੇ ਤੇ ਕਈ ਛੋਟੇ । ਕਈਆਂ ਨੇ ਦਿਨ ਦਿਹਾੜੇ ਡਾਕੇ ਮਾਰੇ ਸਨ&comma; ਕਈਆਂ ਨੇ ਰਾਹ ਜਾਂਦਿਆਂ ਨੂੰ ਲੁੱਟਿਆ ਸੀ ਤੇ ਕਈਆਂ ਨੇ ਨਿੱਕੀਆਂ ਨਿੱਕੀਆਂ ਕੁੜੀਆਂ ਤੇ ਕਮਜ਼ੋਰ ਬੁਢੜੀਆਂ ਨੂੰ ਪਲੀਤ ਕੀਤਾ ਸੀ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਡੈਨੀ ਦਾ ਪਾਪ ਵੀ ਕੋਈ ਘੱਟ ਨਹੀਂ ਸੀ। ਉਸ ਨੇ &OpenCurlyQuote;ਰੱਬ ਦੇ ਰੂਪ’ ਪਾਦਰੀ ਤੇ ਹਮਲਾ ਕੀਤਾ ਸੀ । ਏਥੇ ਇਨ੍ਹਾਂ ਸਾਰੇ &OpenCurlyQuote;ਗੁਨਾਹਗਾਰ’ ਬੱਚਿਆਂ ਕੋਲੋ ਸਖ਼ਤ ਕੰਮ ਲਿਆ ਜਾਂਦਾ ਤੇ ਪੜ੍ਹਨ ਲਈ ਕਲਾਸਾਂ ਵੀ ਲਗਦੀਆਂ ।  ਜ੍ਹੇਲ ਵਿੱਚ ਤਾੜੇ ਬਹੁਤ ਸਾਰੇ ਬੱਚਿਆਂ ਨਾਲ ਵੀ ਉਹੋ ਕੁਝ ਹੁੰਦਾ ਜੋ ਗਿਰਜੇ ਵਿਚ ਤਾੜੇ ਬੱਚਿਆਂ ਨਾਲ ।  ਇਥੇ ਜ੍ਹੇਲ ਦੇ ਕਰਮਚਾਰੀ ਤੇ ਉੱਥੇ ਗਿਰਜੇ ਦਾ ਪਾਦਰੀ । ਕੰਮ ਕਰਦਿਆਂ ਤੇ ਪੜ੍ਹਦਿਆਂ ਡੈਨੀ ਦੇ ਅੱਠ ਨੌਂ ਵ੍ਹਰੇ ਲੰਘ ਗਏ ਤੇ ਫੇਰ ਉਸਨੂੰ ਜ੍ਹੇਲ ਦੇ ਬਾਹਰ ਦੀ ਅਣਜਾਣੀ ਦੁਨੀਆਂ ਵਿੱਚ ਖੁੱਲ੍ਹਾ ਛੱਡ ਦਿੱਤਾ ਗਿਆ ।  ਉਸਨੂੰ ਜ੍ਹੇਲ ਦੇ ਬਾਹਰ ਦੀ ਦੁਨੀਆਂ ਕੋਲੋਂ ਜ੍ਹੇਲ ਦੇ ਅੰਦਰ ਦੀ ਦੁਨੀਆਂ ਨਾਲੋਂ ਵੀ ਵੱਧ ਡਰ ਲਗਦਾ । ਉਹ ਰਾਤ ਵੇਲੇ ਕੰਮ ਕਰਦਾ ਤੇ ਦਿਨ ਵੇਲੇ ਪੜ੍ਹਨ ਜਾਂਦਾ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਜਿਉਂ-ਜਿਉਂ ਵਕਤ ਬੀਤਿਆ&comma; ਉਸ ਨੂੰ ਜ੍ਹੇਲ ਵਿੱਚ ਤਾੜੇ ਬੱਚਿਆਂ ਦੀ ਜ਼ਿੰਦਗੀ ਦੇ ਪਛੋਕੜ ਤੇ ਉਨ੍ਹਾਂ ਹਾਲਾਤਾਂ ਦਾ ਅਹਿਸਾਸ ਹੋਇਆ ਜਿਨ੍ਹਾਂ ਮਾਸੂਮ ਬੱਚਿਆਂ ਨੂੰ ਗੁਨਾਹਗਾਰੀ ਦੇ ਹਨੇਰੇ ਖੂਹਾਂ ਵਿੱਚ ਧਕੇਲ ਦਿੱਤਾ ਸੀ ।  ਉਸਨੂੰ ਆਪਣੀ ਮਾਂ ਦੀ ਜ਼ਿੰਦਗੀ ਦੇ ਦੁਖਾਂਤ ਦਾ ਅਹਿਸਾਸ ਹੋਇਆ ਜਿਸ ਦੀਆਂ ਖੰਭੜੀਆਂ ਅਜੇ ਉਡਾਰੀ ਮਾਰਨ ਜੋਗੀਆਂ ਵੀ ਨਹੀਂ ਸੀ ਹੋਈਆਂ ਤੇ ਉਸਦੇ ਬਾਪ ਨੇ ਹੀ ਮਰੁੰਡ ਸੁੱਟੀਆਂ ਸਨ ਤੇ ਉਸ ਪਾਪ &OpenCurlyQuote;ਚੋਂ ਉਪਜੀ ਸੀ ਡੈਨੀ ਦੀ ਹੋਂਦ ।  ਉਹ ਇਸ ਸਭ ਕਾਸੇ ਤੋਂ ਦੂਰ ਭੱਜ ਜਾਣਾ ਚਾਹੁੰਦਾ ਸੀ ਪਰ ਆਪੇ ਤੋਂ ਭੱਜ ਕੇ ਜਾਵੇ ਕਿੱਥੇ&&num;8230&semi;&quest;<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਉਸ ਆਪਣੇ ਆਪ ਨੂੰ ਕਿਤਾਬਾਂ ਵਿੱਚ ਡੁਬੋ ਲਿਆ । ਲਾਇਬ੍ਰੇਰੀ ਉਸਦਾ ਅਨਿੱਖੜਵਾਂ ਅੰਗ ਬਣ ਗਈ । ਉਸ &OpenCurlyQuote;ਵੱਡੇ’ ਲੇਖਕਾਂ ਦੀਆਂ ਲਿਖਤਾਂ ਨੂੰ ਵਿਚਾਰਿਆ।  ਉਸ &OpenCurlyQuote;ਛੋਟੇ’ ਲਿਖਕਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਘੋਖੀਆਂ ।  ਉਸ ਸਾਰੀ ਦੁਨੀਆਂ ਦੇ ਦੇਸਾਂ ਬਾਰੇ ਤੇ ਲੋਕਾਂ ਬਾਰੇ ਪੜ੍ਹਿਆ । ਧਰਮਾਂ ਤੇ ਸਮਾਜਾਂ ਬਾਰੇ ਪੜ੍ਹਿਆ&comma; ਉਨ੍ਹਾਂ ਦੇ ਰਿਸ਼ਤਿਆਂ ਤੇ ਰਿਵਾਜ਼ਾਂ ਬਾਰੇ ਪੜ੍ਹਿਆ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਡੈਨੀ ਲਾਇਬ੍ਰੇਰੀ ਦੇ ਇੱਕ ਕੋਨੇ ਵਿੱਚ ਬੈਠਾ ਸਾਰੀ ਦੁਨੀਆਂ ਘੁੰਮ ਆਉਂਦਾ। ਬਰਫੀਲੇ ਪਹਾੜਾਂ ਤੇ ਹਨੇਰੀਆਂ ਗੁਫ਼ਾਵਾਂ ਦੀਆਂ ਕੁੰਦਰਾਂ ਨਾਪ ਆਉਂਦਾ । ਨੀਲੇ ਅੰਬਰੀਂ ਤਾਰੀਆਂ ਲਾਉਂਦਾ ਉਹ ਚੰਦ ਤਾਰਿਆਂ ਤੀਕ ਪਹੁੰਚ ਜਾਂਦਾ। ਮਾਰੂਥਲਾਂ ਦੀ ਤਪਦੀ ਰੇਤ ਦੇ ਕਿਣਕਿਆਂ ਤੇ ਵਹਿੰਦੇ ਦਰਿਆਵਾਂ ਦੇ ਕਲ-ਕਲ ਕਰਦੇ ਪਾਣੀਆਂ ਨਾਲ ਗੁਫਤਗੂ ਕਰ ਆਉਂਦਾ ਪਰ ਧੜ ਉਸਦਾ ਲਾਇਬ੍ਰੇਰੀ ਦੇ ਕੋਨੇ ਵਿੱਚ ਡਿੱਠੇ ਮੇਜ਼ ਤੇ ਪਿਆ ਰਹਿੰਦਾ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਵੀਹ ਬਾਈ ਵਰ੍ਹਿਆਂ ਦੀ ਉਮਰੇ ਡੈਨੀ ਦੇ ਚੇਹਰੇ ਤੇ ਗਿਆਨ ਦਾ ਜਲੌ&comma; ਉਸਦੀਆਂ ਅੱਖਾਂ ਵਿੱਚ ਜ਼ਿੰਦਗੀ ਦੇ ਦੁਖਾਂਤ ਦੀ ਗਭੀਰਤਾ ਤੇ ਉਸਦੇ ਬੋਲਾਂ ਵਿੱਚ ਵਿੱਦਿਅਕ ਗੁਣਾਂ ਦੀ ਗਹਿਰਾਈ ਪਰ ਕਦਮ ਉਸਦੇ ਅਜੇ ਵੀ ਲੜਖੜਾਂਦੇ । ਇਸ ਦੁਨੀਆਂ ਵਿੱਚ ਵਿਚਰਦਿਆਂ ਉਹ ਅਜੇ ਵੀ ਲੰਗੜੇ ਕਤੂਰੇ ਵਾਂਗਰ ਲੱਤਾਂ ਘਸੀਟਦਾ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&&num;8230&semi;ਤੇ ਫੇਰ ਇਕ ਦਿਨ ਲਾਇਬ੍ਰੇਰੀ ਵਿੱਚ ਇਕ ਸੌਲੇ ਜਹੇ ਰੰਗ ਦੀ ਹਿਰਨੀ ਜਹੀਆਂ ਅੱਖਾਂ ਤੇ ਲੰਮੇ ਕਾਲੇ ਵਾਲਾਂ ਵਾਲੀ ਸੁਬਕ ਜਹੀ ਕੁੜੀ ਨੇ ਬੇਧਿਆਨੇ ਹੀ ਉਸਦਾ ਧਿਆਨ ਖਿੱਚ ਲਿਆ ਤੇ ਉਹ ਰੋਜ਼ ਉਸ ਵੱਲ ਹੋਰ ਖਿੱਚੀਦਾ ਗਿਆ ।  à¨‡à©±à¨• ਦਿਨ ਬੇਧਿਆਨੇ ਜਹੇ ਹੀ ਉਹ ਗੱਲਾਂ ਕਰਨ ਲੱਗੇ ਤੇ ਫੇਰ ਉਹ ਰੋਜ਼ ਗੱਲਾਂ ਕਰਦੇ ਗਏ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਪਿਆਰ ਦੀ ਤੇ ਇਕਰਾਰ ਦੀ ਗੱਲ ਚੱਲੀ।  ਇਨਸਾਫ ਤੇ ਬੇਇਨਸਾਫੀ ਦੀ ਗੱਲ ਚੱਲੀ।  ਗਿਰਜੇ ਵਿੱਚ ਹੋਏ ਗੁਨਾਹਾਂ ਤੇ ਗੁਰਦਵਾਰੇ ਵਿੱਚ ਚੱਲੀ ਗੋਲੀ ਦੀ ਗੱਲ ਚੱਲੀ।  ਦੋਹਾਂ ਦੇਸ਼ਾਂ ਤੇ ਦੋਹਾਂ ਸਮਾਜਾਂ ਦੀ ਗੱਲ ਚੱਲੀ ਤੇ ਇੱਕ ਦਿਨ ਡੈਨੀ ਨੇ ਕਿਹਾ&comma;<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਪ੍ਰੀਤੀ ਕਿੰਨਾ ਚੰਗਾ ਏ ਤੇਰਾ ਸਮਾਜ&comma; ਬਾਪ ਧੀ ਦਾ ਰਖਵਾਲਾ ਏ ਤੇ ਉਸ ਲਈ ਆਪ ਵਰ ਟੋਲਦਾ ਏ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਪਰ ਪ੍ਰੀਤੀ ਦਾ ਧਿਆਨ ਉਨ੍ਹਾਂ ਮਾਸੂਮ ਜਿੰਦਾਂ ਵੱਲ ਗਿਆ ਜੋ ਦਹੇਜ ਦੀ ਸਲੀਬੇ ਚੜ੍ਹੀਆਂ ਤੇ ਕੁਝ ਉਹ ਮਾਸੂਮ ਜਿੰਦਾਂ ਜਿਨ੍ਹਾਂ ਦੀ ਸਲੀਬ ਮਾਂ ਦੀ ਕੁੱਖ ਵਿੱਚ ਹੀ ਪਹੁੰਚਾ ਦਿੱਤੀ ਗਈ ।  ਇੱਕ ਦੱਬੀ ਹੋਈ ਕੁਰਲਾਹਟ ਨੇ ਉਸ ਦੀ ਸੋਚ ਦੇ ਠਹਿਰ ਚੁੱਕੇ ਪਾਣੀਆਂ ਵਿੱਚ ਪਰਲੋ ਲੈ ਆਂਦੀ ।  ਉਸਨੂੰ ਚੇਤਾ ਆਇਆ&comma; ਜਦ ਉਸਦੇ ਲੱਖਪਤੀ ਸਹੁਰਿਆਂ ਵੱਲੋਂ ਉਸ ਆਪਣੀ ਸਲੀਬ ਦੀ ਘੁਸਰ-ਮੁਸਰ ਸੁਣੀ ਤਾਂ ਉਹ ਰਾਤ ਹੀ ਘਰੋਂ ਨਿਕਲ ਤੁਰੀ ਸੀ । ਕਿਸੇ ਨੇ ਉਸਨੂੰ &OpenCurlyQuote;ਉੱਧਲ ਗਈ’ ਆਖਿਆ ਤੇ ਕਿਸੇ ਉਸਨੂੰ &OpenCurlyQuote;ਛੁੱਟੜ’ ਆਖਿਆ । ਪਰ ਉਹ ਕਾਲਜ ਦੀ ਡਿਗਰੀ ਚੁੱਕੀ ਡਿੱਗਦੀ ਢਹਿੰਦੀ ਏਥੇ ਪਹੁੰਚ ਗਈ&comma; ਏਸ ਸਮਾਜ ਵਿੱਚ ਜਿੱਥੇ ਧੀ ਨੂੰ ਜਨਮ ਦੇ ਕੇ ਮਾਂ ਸ਼ਰਮਿੰਦੀ ਨਹੀਂ ਹੁੰਦੀ ਤੇ ਉਹ ਅਮਰੀਕਾ ਦੇ ਇਸ ਖੁੱਲ੍ਹੇ-ਡੁਲੇ ਸਮਾਜ ਵਿੱਚ ਸਮਾ ਜਾਣਾ ਚਾਹੁੰਦੀ ਸੀ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&&num;8230&semi;ਪਰ ਡੈਨੀ ਨੂੰ ਆਪਣੀ ਮਾਂ ਚੇਤੇ ਆਈ।  ਢਿੱਲੀਆਂ ਜਿਹੀਆਂ ਲੱਤਾਂ ਵਾਲੇ ਡਿੱਕੋ-ਡੋਲੇ ਖਾਂਦੇ ਮੇਜ਼ ਤੇ ਸਿਰ ਕੇ ਪਈ ਨਜ਼ਰੀਂ ਆਈ&comma; ਜਿਸ ਜੇਲ੍ਹ ਜਾਂਦਿਆਂ ਹੀ ਫਾਹਾ ਲੈ ਲਿਆ ਸੀ ਤੇ ਜਿਸਨੇ ਨਾ ਬਚਪਨ ਵੇਖਿਆ ਸੀ ਤੇ ਨਾ ਜਵਾਨੀ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਉਹ ਰੋਜ਼ ਮਿਲਦੇ ਤੇ ਰੋਜ਼ ਗੱਲਾਂ ਕਰਦੇ&comma; ਇਕ ਦੂਜੇ ਦੇ ਸਮਾਜ ਦੀਆਂ&comma; ਰਿਸ਼ਤਿਆਂ ਤੇ ਰਿਵਾਜ਼ਾਂ ਦੀਆਂ&comma; ਇਸ ਦੁਨੀਆਂ ਵਿੱਚ ਹੋ ਰਹੇ ਗੁਨਾਹਾਂ ਤੇ ਮਾਂ ਦੀ ਕੁੱਖ ਵਿੱਚ ਬਣੀਆਂ ਕਤਲਗਾਹਾਂ ਦੀਆਂ&&num;8230&semi; ਤੇ ਫੇਰ ਉੱਠ ਕੇ ਆਪਣੇ ਆਪਣੇ ਰੈਣ ਬਸੇਰੇ ਨੂੰ ਤੁਰ ਪੈਂਦੇ ਲੰਗੜੇ ਕਤੂਰਿਆਂ ਵਾਂਗਰ ਲੱਤਾਂ ਘਸੀਟਦੇ ਹੋਏ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਅੱਜ ਜਦ ਡੈਨੀ ਪ੍ਰੀਤੀ ਨੂੰ ਮਿਲਿਆ-<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਪ੍ਰੀਤੀ&comma; ਪਤਾ ਈ ਕੱਲ ਮੈਂ ਇੱਕ ਕਿਤਾਬ ਵਿੱਚ ਕੀ ਪੜ੍ਹਿਆ&quest;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਡੈਨੀ ਕਿਤਾਬਾਂ ਵਿੱਚ ਤਾਂ ਆਪਾਂ ਰੋਜ਼ ਹੀ ਕਿੰਨਾਂ ਕੁਝ ਪੜ੍ਹਦੇ ਆਂ&excl;” ਪ੍ਰੀਤੀ ਦਾ ਚੇਹਰਾ ਅੱਜ ਅੱਗੇ ਨਾਲੋਂ ਵੀ ਮਾਯੂਸ ਲੱਗ ਰਿਹਾ ਸੀ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਪਰ ਡੈਨੀ ਬੋਲਦਾ ਗਿਆ&comma; &OpenCurlyDoubleQuote;ਆਖਦੇ ਨੇ&comma; ਇੱਕ ਆਦਮੀ ਇਸ ਦੁਨੀਆਂ ਤੇ ਹੋ ਰਹੀ ਬੇਇਨਸਾਫੀ ਤੇ ਅੱਤਿਆਚਾਰ ਨੂੰ ਵੇਖ ਅਤਿਅੰਤ ਦੁਖੀ ਹੋਇਆ&&num;8230&semi; ਤੇ ਉਹ ਰੱਬ ਦੇ ਸਾਹਮਣੇ ਜਾ ਖਲੋਤਾ&&num;8230&semi;”<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਪ੍ਰੀਤੀ ਦੀਆਂ ਮੋਟੀਆਂ ਮੋਟੀਆਂ ਅੱਖਾਂ ਹੋਰ ਵੀ ਅੱਡੀਆਂ ਗਈਆਂ ਤੇ ਉਹ ਡੈਨੀ ਵੱਲ ਇੰਜ ਵੇਖਣ ਲੱਗੀ ਜਿਵੇਂ ਕਿਸੇ ਹੋ ਰਹੇ ਚਮਤਕਾਰ ਵੱਲ ਵੇਖ ਰਹੀ ਹੋਵੇ ।<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>ਡੈਨੀ ਕਹਿ ਰਿਹਾ ਸੀ&comma;  &OpenCurlyDoubleQuote;ਉਸ ਰੱਬ ਨੂੰ ਨਿਹੋਰਾ ਮਾਰਿਆ&comma; &OpenCurlyQuote;ਰੱਬਾ ਕੀ ਤੈਨੂੰ ਤੇਰੀ ਬਣਾਈ ਹੋਈ ਦੁਨੀਆਂ ਵਿੱਚ ਹੋ ਰਹੇ ਅੱਤਿਆਚਾਰ ਦੀ ਕੁਰਲਾਹਟ ਨਹੀਂ ਸੁਣਦੀ&quest; ਤੂੰ ਕੋਈ ਮਦਦ ਕਿਉਂ ਨਹੀਂ ਭੇਜਦਾ’<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਤੇ ਆਖਦੇ ਹਨ ਕਿ ਰੱਬ ਨੇ ਉਸ ਵੱਲ ਵੇਖਿਆ ਤੇ ਕਿਹਾ-<&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong><em>&OpenCurlyDoubleQuote;ਮਦਦ ਤਾਂ ਮੈਂ ਭੇਜੀ ਸੀ&&num;8230&semi;ਮੈਂ ਤੈਨੂੰ ਜੁ ਭੇਜਿਆ ਸੀ ।&OpenCurlyDoubleQuote; ਡੈਨੀ ਦੀ ਗੱਲ ਮੁੱਕਦੇ ਹੀ ਦੋਵੇਂ ਇੰਜ ਤ੍ਰੱਬਕ ਕੇ ਉੱਠੇ ਜਿਵੇਂ ਕਿਸੇ ਗੂੜ੍ਹੀ ਨੀਂਦ ਤੋਂ ਜਾਗ ਪਏ ਹੋਣ । ਇੱਕ ਰੁਹਾਨੀ ਪਿਆਰ ਨਾਲ ਉਨ੍ਹਾਂ ਦੀ ਗਲਵੱਕੜੀ ਪਈ&comma; ਤੇ ਫੇਰ ਪ੍ਰੀਤੀ ਦੇ ਪੈਰ ਆਪ ਮੁਹਾਰੇ ਏਅਰ ਪੋਰਟ ਵੱਲ ਚੱਲ ਪਏ ਤੇ ਡੈਨੀ ਦੇ ਠੋਸ ਕਦਮ ਉਸ ਰਾਹ ਵੱਲ ਜਿੱਥੇ ਪਤਾ ਨਹੀਂ ਕਿੰਨੇ ਕੁ ਲੰਗੜੇ ਕਤੂਰਿਆਂ ਜਹੇ ਡੈਨੀ ਤੇ ਪੀਟਰ ਉਸਨੂੰ ਪੁਕਾਰ ਰਹੇ ਸਨ। <&sol;em><&sol;strong><&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਲੇਖਿਕਾ ਪੇਸ਼ੇ ਵਜੋਂ ਬਾਇਓਟੈਕ ਸਾਇੰਸਟਿਸਟ ਹਨ ਤੇ ਅੰਗਰੇਜ਼ੀ&comma; ਪੰਜਾਬੀ ਭਾਸ਼ਾ ਵਿਚ ਕਹਾਣੀਆਂ ਲਿਖਦੇ ਹਨ। ਇਹਨਾਂ ਨੂੰ ਅੰਮ੍ਰਿਤਾ ਪ੍ਰਤੀਮ ਦੇ ਰਸਾਲੇ ਨਾਗਮਣੀ ਵਿਚ ਵੀ ਛਪਣ ਦਾ ਮਾਣ ਪ੍ਰਾਪਤ ਹੈ।&rpar;<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;