ਜਲੰਧਰ, 4 ਸਤੰਬਰ| ਗੁੱਜਾਪੀਰ ਰੋਡ 'ਤੇ ਸਥਿਤ ਲਾਠੀਮਾਰ ਮੁਹੱਲੇ 'ਚ ਇਕ ਮਜ਼ਦੂਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਸੀ, ਪਤੀ ਨੇ ਰਾਤ ਨੂੰ ਪਤਨੀ ਨੂੰ ਵਾਪਸ ਬੁਲਾਇਆ ਪਰ ਜਦੋਂਕਿ ਪਤਨੀ ਨੇਸਵੇਰੇ ਆਉਣ ਲਈ ਕਿਹਾ। ਬਸ ਫੇਰ ਕੀ ਸੀ ਤਾਂ ਮਜ਼ਦੂਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਹੁਲ ਪੁੱਤਰ ਨਰਿੰਦਰ ਸ਼ਰਮਾ ਵਾਸੀ ਬਿਹਾਰ ਹਾਲ ਵਾਸੀ ਲਾਠੀਮਾਰ ਮੁਹੱਲਾ ਵਜੋਂ ਹੋਈ ਹੈ।

ਥਾਣਾ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ 8 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਾਠੀਮਾਰ ਮੁਹੱਲੇ 'ਚ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਫਾਹੇ 'ਤੇ ਲਟਕ ਰਹੇ ਵਿਅਕਤੀ ਨੂੰ ਹੇਠਾਂ ਲਾਹਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਜਾਂਚ ਕਰਨ 'ਤੇ ਪਤਾ ਲੱਗਾ ਕਿ ਰਾਹੁਲ ਦਾ ਆਪਣੀ ਪਤਨੀ ਨਾਲ ਕੁਝ ਝਗੜਾ ਹੋਇਆ ਸੀ, ਜਿਸ ਕਾਰਨ ਉਸ ਦੀ ਪਤਨੀ ਸ਼ੋਭਾ ਰਾਣੀ ਆਪਣੇ ਪੇਕੇ ਘਰ ਚਲੀ ਗਈ ਸੀ। ਸ਼ਨੀਵਾਰ ਰਾਤ ਨੂੰ ਉਸ ਨੇ ਸ਼ੋਭਾ ਨੂੰ ਫੋਨ ਕਰਕੇ ਵਾਪਸ ਬੁਲਾਇਆ ਪਰ ਉਹ ਸਵੇਰੇ ਆਉਣ ਦੀ ਗੱਲ ਕਰਨ ਲੱਗੀ, ਜਿਸ ਕਾਰਨ ਰਾਹੁਲ ਨੇ ਗੁੱਸੇ 'ਚ ਆ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ 'ਚ ਰਖਵਾਇਆ ਹੈ।
AddThis Website Tools