ਜਲੰਧਰ | ਰਾਜਸਥਾਨ ਪੁਲਿਸ ਨੇ ਪਿੰਡ ਮਾਲਾਰਾਮਪੁਰਾ ਦੀ ਇੱਕ ਰਿਹਾਇਸ਼ੀ ਕਾਲੋਨੀ ਵਿੱਚ ਬੁੱਧਵਾਰ ਨੂੰ ਛਾਪੇਮਾਰੀ ਕਰਕੇ ਜਲੰਧਰ ਪੁਲਿਸ ‘ਚ ਤਾਇਨਾਤ ਹੈੱਡ ਕਾਂਸਟੇਬਲ ਵਰਿੰਦਰਪਾਲ ਸਿੱਧੂ ਵਾਸੀ ਮੁਕਤਸਰ ਅਤੇ ਮਦਨ ਕਰੀਰ ਵਾਸੀ ਚੱਕ ਕੇਐੱਸਡੀ ਰੋਹੀ ਨੂੰ ਮੌਕੇ ‘ਤੇ 650 ਗ੍ਰਾਮ ਅਫੀਮ ਖਰੀਦਦੇ ਗ੍ਰਿਫਤਾਰ ਕੀਤਾ।
ਕਰੀਰ ਦੇ ਘਰ ਛਾਪੇਮਾਰੀ ਦੌਰਾਨ 5 ਕਿਲੋ 600 ਗ੍ਰਾਮ ਅਫੀਮ ਤੇ 17 ਲੱਖ ਤੋਂ ਜ਼ਿਆਦਾ ਨਕਦੀ ਵੀ ਬਰਾਮਦ ਹੋਈ। ਪੁਲਿਸ ਨੇ ਮੌਕੇ ‘ਤੇ ਪੁਲਿਸ ਵਾਲੀ ਇਨੋਵਾ ਗੱਡੀ ਵੀ ਜ਼ਬਤ ਕਰ ਲਈ ਹੈ। ਇਸ ਦੌਰਾਨ ਤੀਸਰਾ ਸਾਥੀ ਹਵਾ ਸਿੰਘ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।
ਸੀਆਈ ਵਿਜੇ ਕੁਮਾਰ ਮੀਣਾ ਨੇ ਦੱਸਿਆ ਕਿ ਆਰੋਪੀ ਵਰਿੰਦਰਪਾਲ ਸਿੱਧੂ ਪੁੱਤਰ ਮਨਜਿੰਦਰ ਸਿੰਘ ਵਾਸੀ ਖੇਮਾ ਖੇੜਾ ਪੰਜਾਬ ਪੁਲਿਸ ਜਲੰਧਰ ‘ਚ ਹੈੱਡ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਸੀ। ਉਹ ਵਾਲੀਬਾਲ ਅਤੇ ਰਾਇਫਲ ਸ਼ੂਟਿੰਗ ਦਾ ਨੈਸ਼ਨਲ ਖਿਡਾਰੀ ਰਿਹਾ ਹੈ।
ਸਿੱਧੂ ਇੱਕ ਮਹੀਨੇ ਪਹਿਲਾਂ ਕਨੈਡਾ ਤੋਂ ਪਰਤਿਆ ਸੀ। ਤਿੰਨਾਂ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)