ਜਲੰਧਰ . ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ 74ਵੇਂ ਸੁਤੰਤਰਤਾ ਦਿਵਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਮ ਦੌਰਾਨ ਸਿਹਤ, ਪੁਲਿਸ, ਨਗਰ ਨਿਗਮ ਵਿਭਾਗ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਕੋਵਿਡ-19 ਮਹਾਂਮਾਰੀ ਦੌਰਾਨ ਵੱਡਮੁੱਲਾ ਯੋਗਦਾਨ ਪਾਉਣ ਵਾਲੇ 35 ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ੍ਰ.ਰੰਧਾਵਾ ਦੇ ਨਾਲ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵਲੋਂ ਕੋਰੋਨਾ ਯੋਧਿਆਂ ਦੇ ਤੌਰ ‘ਤੇ ਸੁਪਰੰਡਟ ਗਰੇਡ-1 ਅਨਿਲ ਕੁਮਾਰ ਕਾਲਾ, ਡਾ.ਹਰਨੀਤ ਕੌਰ, ਸਟਾਫ਼ ਨਰਸ ਨਰਿੰਦਰ ਕੌਰ, ਸਿਹਤ ਸਹਾਇਕ ਸਤਪਾਲ, ਜਗਜੀਤ, ਤਰਲੋਚਨ, ਵਾਰਡ ਅਟੈਂਡੇਂਟ ਸੁਨੀਲ ਕੁਮਾਰ, ਸੁਪਰੰਡਟ ਸਥਾਨਕ ਸਰਕਾਰਾਂ ਮਨਜੀਤ ਕੌਰ, ਨਗਰ ਕੌਂਸਲ ਭੋਗਪੁਰ ਦੇ ਲੇਖਾਕਾਰ ਲਵਕੇਸ਼ ਕੁਮਾਰ, ਨਗਰ ਕੌਂਸਲ ਕਰਤਾਰਪੁਰ ਦੇ ਕਲਰਕ ਰਾਹੁਲ, ਨਗਰ ਕੌਂਸਲ ਨਕੋਦਰ ਦੇ ਸੇਵਾਦਾਰ ਓਮਾ ਸ਼ੰਕਰ, ਨਗਰ ਸੁਧਾਰ ਟਰੱਸਟ ਦੇ ਡਰਾਇਵਰ ਕਰਤਾਰ, ਇੰਸਪੈਕਟਰ ਅਮਨ ਸੈਣੀ, ਏ.ਐਸ.ਆਈ. ਹਰਨੇਕ ਸਿੰਘ, ਹੈਡ ਕਾਂਸਟੇਬਲ ਰਾਜਵੀਰ ਸਿੰਘ, ਲੇਡੀ ਕਾਂਸਟੇਬਲ ਮਨਰੂਪ ਕੌਰ, ਸਫ਼ਾਈ ਕਰਮਚਾਰੀ ਰਾਜ ਕੁਮਾਰ, ਬਲਵੀਰੋ, ਵਿਕਾਸ, ਰਜਿੰਦਰ ਕੁਮਾਰ, ਗੀਤਾ, ਮੈਰੀਟੋਰੀਅਸ ਸਕੂਲ ਦੇ ਲੇਖਾਕਾਰ ਹਰੀਸ਼ ਕੁਮਾਰ, ਸਬ ਇੰਸਪੈਕਟਰ  ਰਵਿੰਦਰ ਕੁਮਾਰ, ਸ਼ਸ਼ੀ ਪਾਲ, ਏ.ਐਸ.ਆਈ. ਟਰੈਫਿਕ ਜਸਵੀਰ ਸਿੰਘ, ਏ.ਐਸ.ਆਈ ਕੇਵਲ ਸਿੰਘ, ਏ.ਐਸ.ਆਈ. ਜਗਦੀਸ਼ ਚੰਦ, ਏ.ਐਸ.ਆਈ. ਪਰਮਜੀਤ ਸਿੰਘ, ਸਬ ਫਾਇਰ ਅਫ਼ਸਰ ਵਰਿੰਦਰ ਕੁਮਾਰ, ਸਹਾਇਕ ਸਿਹਤ ਅਫ਼ਸਰ ਡਾ.ਰਾਜ ਕੁਮਾਰ, ਐਸ.ਡੀ.ਓ.ਪਬਲਿਕ ਹੈਲਥ ਗਗਨਦੀਪ ਸਿੰਘ, ਕਲਰਕ ਵਿਸ਼ਵਨਾਥ, ਅਨਿਲ ਭਾਰਦਵਾਜ, ਗੌਰਵ ਜੈਨ ਅਤੇ ਗੁਰਬਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।