ਜਲੰਧਰ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੰਜਾਬੀ ਬਾਗ ਤੋਂ ਮਹਿਲਾ ਨਸ਼ਾ ਸਮੱਗਲਰ ਨਿਸ਼ਾ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 700 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਅਫੀਮ ਦੇਸੀ ਘਿਓ ਦੇ ਡੋਲੂ ਦੇ ਅੰਦਰ ਖਾਸ ਤੌਰ ਉਤੇ ਬਣਾਏ ਵਿਸ਼ੇਸ਼ ਖਾਨੇ ਵਿਚ ਲੁਕੋ ਕੇ ਰੱਖੀ ਸੀ। ਅਸ਼ੋਕ ਵਿਹਾਰ ਦੀ ਰਹਿਣ ਵਾਲੀ ਨਿਸ਼ਾ ਉਤੇ ਪਹਿਲਾਂ ਵੀ ਅਫੀਮ ਸਮੱਗਲਿੰਗ ਦੇ ਦੋ ਤੇ ਚਿੱਟਾ ਸਮੱਗਲਿੰਗ ਦੇ 5 ਪਰਚੇ ਦਰਜ ਹਨ। ਥਾਣਾ ਮਕਸੂਦਾਂ ਤਹਿਤ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਾਬਾਲੀ ਦੀ ਨਿਗਰਾਨੀ ਵਿਚ ਸਬ ਇੰਸਪੈਕਟਰ ਭੁਪਿੰਦਰ ਸਿੰਘ ਆਪਣੀ ਟੀਮ ਨਾਲ ਪੰਜਾਬੀ ਬਾਗ ਏਰੀਆ ਵਿਚ ਚੈਕਿੰਗ ਲਈ ਨਿਕਲੇ ਸਨ। ਇਸ ਵਿਚਾਲੇ ਨਿਸ਼ਾ ਨੂੰ ਰੋਕ ਕੇ ਡੋਲੂ ਦੀ ਜਾਂਚ ਕੀਤੀ ਗਈ ਤਾਂ ਉਸਦੇ ਅੰਦਰ ਦੇਸੀ ਘਿਓ ਸੀ। ਪਰ ਡੋਲੂ ਦੇ ਉਪਰਲੇ ਹਿੱਸੇ ਨੂੰ ਚੁੱਕਿਆ ਗਿਆ ਤਾਂ ਅੰਦਰ ਵਿਸ਼ੇਸ਼ ਖਾਨਾ ਬਣਾਇਆ ਗਿਆ ਸੀ। ਡੋਲੂ ਦੇ ਅੰਦਰੋਂ 700 ਗ੍ਰਾਮ ਅਫੀਮ ਬਰਾਮਦ ਹੋਈ। ਨਿਸ਼ਾ ਨੂੰ ਦੋ ਕੇਸਾਂ ਵਿਚ ਸਜਾ ਹੋ ਚੁੱਕੀ ਹੈ। ਜੇਲ੍ਹ ਤੋਂ ਆਉਣ ਤੋਂ ਬਾਅਦ ਨਿਸ਼ਾ ਫਿਰ ਨਸ਼ਾ ਵੇਚਣ ਲੱਗਦੀ ਹੈ। ਪੁਲਿਸ ਨੇ ਉਸਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕੇਸ ਵਿਚ ਜ਼ਬਤ ਕੀਤੀ ਜਾ ਸਕੇ।
ਜਲੰਧਰ : ਦੇਸੀ ਘਿਓ ਵਾਲੇ ਡੋਲੂ ‘ਚੋਂ ਨਿਕਲੀ ਅੱਧਾ ਕਿਲੋ ਤੋਂ ਜ਼ਿਆਦਾ ਅਫੀਮ, ਮਹਿਲਾ ਗ੍ਰਿਫਤਾਰ, ਪਹਿਲਾਂ ਵੀ ਦਰਜ ਹਨ 7 ਪਰਚੇ
- ਮੁਕੇਰੀਆ ਸਾਡਾ ਘਰ, ਆਪਦੇ ਲੋਕਾਂ ਲਈ ਲੜਨਾ-ਖੜ੍ਹਨਾ ਮੇਰਾ ਧਰਮ-ਸਰਬਜੋਤ ਸਾਬੀ
ਮੁਕੇਰੀਆਂ 4 ਅਪ੍ਰੈਲ। ਟੁੱਟੀਆਂ ਸੜਕਾਂ ਦੇ ਰੋਸ ਵਜ੍ਹੋਂ 11 ਅਪ੍ਰੈਲ ਨੂੰ ਐੱਸ.ਡੀ.ਐੱਮ.ਦਫਤਰ ਬਾਹਰ ਧਰਨੇ ਦਾ…
- ਹੰਸ ਰਾਜ ਹੰਸ ਨੂੰ ਵੱਡਾ ਸਦਮਾ,ਪਤਨੀ ਦਾ ਹੋਇਆ ਦੇਹਾਂ
ਜਲੰਧਰ, 2 ਅਪ੍ਰੈਲ | ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ…
- ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੀਤੀ ਭਾਵੁਕ ਅਪੀਲ- ਮੈਂ ਤੁਹਾਡੇ ਪਿਤਾ ਦੇ ਸਮਾਨ ਹਾਂ, ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ- ਨਸ਼ਿਆਂ ਦੇ ਜਾਲ ਵਿੱਚ ਨਾ ਫਸੋ
ਲੁਧਿਆਣਾ/ਚੰਡੀਗੜ੍ਹ, 2 ਅਪ੍ਰੈਲ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ…
- ਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ ਮੁਕਤ
ਆਈ.ਏ.ਐਸ. ਮਾਲਵਿੰਦਰ ਸਿੰਘ ਜੱਗੀ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹੋਏ ਸੇਵਾ ਮੁਕਤ ਚੰਡੀਗੜ੍ਹ, 31…
- ਨਸ਼ੇ ਨਾਲ 37 ਸਾਲ ਦੇ ਨੌਜਵਾਨ ਦੀ ਮੌਤ, 7 ਧੀਆਂ ਦਾ ਪਿਓ ਸੀ ਰਾਜੂ
ਫਿਰੋਜ਼ਪੁਰ, 27 ਮਾਰਚ (ਇਮਰਾਨ ਖਾਨ) | ਨਸ਼ੇ ਨਾਲ ਹੋਈ ਇੱਕ ਹੋਰ ਮੌਤ ਨੇ ਇੱਕ ਹੋਰ…
- ਪਾਵਰਕਾਮ ਦੇ ਨਵੇਂ ਡਾਇਰੈਕਟਰ ਵਣਜ ਇੰਜੀਨੀਅਰ ਹੀਰਾ ਲਾਲ ਗੋਇਲ
ਮਨਮੋਹਨ ਸਿੰਘ ਸ੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੀਤੇ…
- ਵੱਡੀ ਖਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ 350 ਕਰੋੜ ਰੁਪਏ ਦਾ ਐਲਾਨ
ਚੰਡੀਗੜ੍ਹ, 26 ਮਾਰਚ | ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ…
- ਪੰਜਾਬ ਸਰਕਾਰ ਦੀ ਇਕ ਹੋਰ ਪਹਿਲ; ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾ
ਚੰਡੀਗੜ੍ਹ, 26 ਮਾਰਚ। ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਇਤਿਹਾਸਕ ਫੈਸਲਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ…
- ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਪਾਵਰਕਾਮ ਦੇ ਨਵੇਂ ਡਾਇਰੈਕਟਰ ਸੰਚਾਲਨ ਇੰਜੀ. ਇੰਦਰਪਾਲ ਪਾਲ ਸਿੰਘ
ਮਨਮੋਹਨ ਸਿੰਘ ਮਨੁੱਖੀ ਸਮਾਜ ਵਿੱਚ ਕਈ ਅਜਿਹੀਆਂ ਆਕਰਸ਼ਕ ਸ਼ਖਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਅਸ਼ੀਂ…
- ਡਾ. ਰਵੀ ਭਗਤ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
ਚੰਡੀਗੜ੍ਹ, 24 ਮਾਰਚ। ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਆਈ.ਏ.ਐਸ. ਅਧਿਕਾਰੀ ਡਾ. ਰਵੀ ਭਗਤ ਨੇ ਅੱਜ ਆਪਣੇ…