ਜਲੰਧਰ | ਜ਼ਿਲਾ ਜਲੰਧਰ ‘ਚ ਇਕ ਵਿਆਹ ਸਮਾਰੋਹ ‘ਚ ਫਿਰ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ। ਵਿਆਹ ਸਮਾਰੋਹਾਂ ‘ਚ ਫਾਇਰਿੰਗ ਨਾ ਕਰਨ ਦੀਆਂ ਕਈ ਵਾਰ ਹਦਾਇਤਾਂ ਦੇਣ ਦੇ ਬਾਵਜੂਦ ਜਿੰਦਾ ਰੋਡ ‘ਤੇ ਰਾਤ ਜਾਗੋ ਪ੍ਰੋਗਰਾਮ ‘ਚ ਸ਼ਰੇਆਮ ਹਵਾਈ ਫਾਇਰ ਕੀਤੇ ਗਏ। ਇਹ ਵਿਆਹ ਟਿਕਟਾਕ ਸਟਾਰ ਲਾਲੀ ਦਾ ਸੀ।
ਪੰਜਾਬੀ ਗਾਣਿਆਂ ਦੀ ਧੁੰਨ ‘ਤੇ ਜਦੋਂ ਲੋਕ ਡੀਜੇ ‘ਤੇ ਨੱਚ ਰਹੇ ਸਨ ਤਾਂ ਨਾਲ ਹੀ ਸ਼ਰੇਆਮ ਗੋਲੀਆਂ ਵੀ ਚਲਾਈਆਂ ਦਾ ਰਹੀਆਂ ਸਨ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਲਾਲੀ ਦਾ ਦੋਸਤ ਪਿਸਤੌਲ ‘ਚ ਗੋਲੀਆਂ ਲੋਡ ਕਰ ਰਿਹਾ ਤੇ ਹਵਾਈ ਫਾਇਰ ਕਰ ਰਿਹਾ ਹੈ।
ਵਿਆਹ ਸਮਾਗਮ ‘ਚ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਸਮਾਗਮ ‘ਚ 2 ਨੌਜਵਾਨਾਂ ਕੋਲ ਪਿਸਤੌਲ ਸਨ।
ਲਾਅ ਐਂਡ ਆਰਡਰ DCP ਜਗਮੋਹਨ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ACP ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਨੌਜਵਾਨ ਨੇ ਸਮਾਗਮ ‘ਚ ਗੋਲੀਆਂ ਚਲਾਈਆਂ ਹਨ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਇਸ ਮਾਮਲੇ ‘ਚ ਪੈਲੇਸ ਮੈਨੇਜਰ ਦੀ ਗਲਤੀ ਵੀ ਪਾਈ ਜਾਂਦੀ ਹੈ ਤਾਂ ਇਸ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।