ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਜਾ ਰਿਹਾ ਹੈ, ਸਵੇਰੇ ਆਏ 53 ਕੇਸਾਂ ਤੋਂ ਬਾਅਦ ਹੁਣ ਫਿਰ 47 ਮਾਮਲੇ ਸਹਾਮਣੇ ਆਏ ਹਨ। ਇਹ ਜ਼ਿਲ੍ਹੇ ਵਿਚ ਦੂਜੀ ਵਾਰ ਹੋਇਆ ਹੈ ਕਿ ਦੋ ਵਾਰ 100-100 ਕੇਸ ਸਾਹਮਣੇ ਆਏ ਹਨ। ਹੁਣ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2700 ਤੋਂ ਪਾਰ ਹੋ ਗਈ ਹੈ ਤੇ 650 ਐਕਟਿਵ ਕੇਸ ਹੋ ਗਏ ਹਨ। ਸਵੇਰੇ ਕੋਰੋਨਾ ਵਾਇਰਸ ਨਾਲ 3 ਮੌਤਾਂ ਦਾ ਵੀ ਸਮਾਚਾਰ ਮਿਲਿਆ ਸੀ।

ਕਿਹੜੇ ਕਿਹੜੇ ਇਲਾਕਿਆਂ ‘ਚੋਂ ਆਏ ਕੋਰੋਨਾ ਦੇ ਮਰੀਜ਼

ਗੁਰੂ ਹਰਕ੍ਰਿਸ਼ਨ ਨਗਰ
ਮਾਡਲ ਟਾਊਨ
ਦੁਰਗਾ ਕਾਲੋਨੀ
ਭਾਰਗੋ ਕੈਂਪ
ਮਿਸ਼ਨ ਕੰਪਾਊਂਡ
ਦਿਲਬਾਗ ਨਗਰ
ਗ੍ਰੀਨਵੁੱਡ ਐਵੀਨਿਊ
ਨਿਊ ਕਾਲੋਨੀ
ਛੋਟੀ ਬਾਰਾਦਰੀ
ਵਿਵੇਕ ਐਨਕਲੇਵ
ਹਰਨਾਮਦਾਸ ਪੁਰਾ
ਕਿਸ਼ਨਪੁਰਾ
ਅਵਤਾਰ ਨਗਰ
ਹਾਊਸਿੰਗ ਬੋਰਡ ਕਾਲੋਨੀ
ਸੈਂਟਰਲ ਟਾਊਨ
ਮਾਸਟਰ ਤਾਰਾ ਸਿੰਘ ਨਗਰ

ਸਿਹਤ ਵਿਭਾਗ ਨੇ ਦੱਸਿਆ ਹੈ ਕਿ ਜਲੰਧਰ ਦਾ ਹਰ ਜ਼ਿਲ੍ਹਾ ਕੋਰੋਨਾ ਦੇ ਲਪੇਟ ਵਿਚ ਆ ਗਿਆ ਹੈ।