ਜਲੰਧਰ, 30 ਜਨਵਰੀ| ਬਸਤੀ ਬਾਵਾ ਖੇਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਅੱਧਸੜੀ ਲਾਸ਼ ਨਹਿਰ ਕੋਲੋਂ ਮਿਲੀ ਹੈ। ਇਸ ਘਟਨਾ ਨਾਲ ਇਲਾਕੇ ‘ਚ ਹੜਕੰਪ ਮਚ ਗਿਆ ਹੈ। ਦਰਅਸਲ ਅੱਜ ਸਵੇਰੇ ਜਦੋਂ ਇੱਕ ਰਾਹਗੀਰ ਨੇ ਨਹਿਰ ਨੇੜੇ ਸੜੀ ਹੋਈ ਲਾਸ਼ ਦੇਖੀ ਤਾਂ ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਮੁੱਢਲੀ ਜਾਣਕਾਰੀ ਅਨੁਸਾਰ ਮੂੰਹ ਦੇ ਹਿੱਸੇ ਨੂੰ ਛੱਡ ਕੇ ਸਾਰਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨੇ ਕਤਲ ਕਰਕੇ ਲਾਸ਼ ਨੂੰ ਉੱਥੇ ਲਿਆ ਕੇ ਸਾੜ ਦਿੱਤਾ।

ਇਸ ਮਾਮਲੇ ਸਬੰਧੀ ਜਦੋਂ ਬਸਤੀ ਬਾਵਾ ਖੇਲ ਦੇ ਥਾਣਾ ਇੰਚਾਰਜ ਰਾਜੇਸ਼ ਠਾਕੁਰ ਨਾਲ ਗੱਲ ਕੀਤੀ ਗਈ ਤਾਂ ਥਾਣਾ ਇੰਚਾਰਜ ਨੇ ਕਿਹਾ ਕਿ ਘਟਨਾ ਉਨ੍ਹਾਂ ਦੇ ਇਲਾਕੇ ਦੀ ਨਹੀਂ ਹੈ। ਇਹ ਮਾਮਲਾ ਥਾਣਾ 1 ਦੇ ਅਧੀਨ ਆਉਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਧਸੜੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਲੋਕ ਦਹਿਸ਼ਤ ਵਿਚ ਹਨ। ਇਸ ਦੇ ਨਾਲ ਹੀ ਪੁਲਿਸ ਵੀ ਆਪਣੀ ਸੀਮਾ ਨੂੰ ਪਾਰ ਕਰਨ ਵਿੱਚ ਲੱਗੀ ਹੋਈ ਹੈ।