ਜਲੰਧਰ, 16 ਨਵੰਬਰ | ਪੰਜਾਬ ਦੇ ਜਲੰਧਰ ‘ਚ ਸਥਿਤ ਮਿੱਠੂ ਬਸਤੀ ਵਿੱਚ ਸ਼ਨੀਚਰਵਾਰ ਰਾਤ ਕਰੀਬ 10 ਵਜੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ। ਗੋਲੀਆਂ ਚੱਲਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਇਲਾਕੇ ਵਿੱਚ ਅਜੇ ਚਹਿਲ-ਪਹਿਲ ਸੀ ਤੇ ਲੋਕ ਆਪਣੀਆਂ ਦੁਕਾਨਾਂ ’ਤੇ ਬੈਠੇ ਹੋਏ ਸਨ। ਤਦ ਹੀ ਕੁਝ ਹਮਲਾਵਰ ਆਏ ਤੇ ਹਵਾਈ ਫਾਇਰ ਕਰਦੇ ਹੋਏ ਇਕ ਵਿਅਕਤੀ ਦੇ ਪਿੱਛੇ ਭੱਜਦੇ ਨਜ਼ਰ ਆਏ।
ਮਿੱਠੂ ਬਸਤੀ ਨਿਵਾਸੀ ਗੁਰਦੇਵ ਸਿੰਘ ਰਿੰਪੀ ਨੇ ਦੱਸਿਆ ਕਿ ਉਸ ਦੇ ਸਸੁਰਾਲ ਵਾਲਿਆਂ ਨਾਲ ਬਣਦੀ ਨਹੀਂ। ਉਸ ਨੇ ਇਲਜ਼ਾਮ ਲਗਾਇਆ ਕਿ ਇਹ ਹਮਲਾ ਉਸ ਦੇ ਸਾਂਢੂ ਕਰਨੈਲ ਤੇ ਸਾਲ੍ਹੇ ਨੇ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਸਾਲ੍ਹੇ ਦੀ ਕਾਫ਼ੀ ਮਦਦ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਦਾ ਸਾਲ੍ਹਾ ਪਹਿਲਾਂ ਜੇਲ੍ਹ ਵੀ ਜਾ ਕੇ ਆਇਆ ਹੈ ਤੇ ਉਸ ਨੇ ਜ਼ਮਾਨਤ ਲਈ ਪੈਸੇ ਵੀ ਭਰੇ ਸਨ। ਪਰ ਉਸ ਨੇ ਇਲਜ਼ਾਮ ਲਗਾਇਆ ਕਿ ਤੂੰ ਵਕੀਲ ਨਾਲ ਮਿਲ ਕੇ ਮੇਰੀ ਜ਼ਮਾਨਤ ਲੇਟ ਕਰਵਾਈ, ਜਿਸ ਕਾਰਨ ਉਹ ਹਮੇਸ਼ਾ ਘਰ ਵਿੱਚ ਝਗੜਾ ਕਰਵਾਉਂਦਾ ਰਹਿੰਦਾ ਹੈ। ਇਸ ਤੋਂ ਬਾਅਦ ਪੂਰੇ ਪਰਿਵਾਰ ਨੇ ਸਸੁਰਾਲ ਵਾਲਿਆਂ ਨਾਲ ਬੋਲਚਾਲ ਬੰਦ ਕਰ ਦਿੱਤੀ ਸੀ।
ਪੀੜਤ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਦਾ ਸਾਂਢੂ ਕਰਨੈਲ ਤੇ ਸਾਲ੍ਹਾ ਪਿਛਲੇ ਕਾਫ਼ੀ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਹੇ ਹਨ ਕਿ ਉਹ ਉਨ੍ਹਾਂ ਨਾਲ ਬੋਲਚਾਲ ਸ਼ੁਰੂ ਕਰੇ, ਨਹੀਂ ਤਾਂ ਉਹ ਆਪਣੀ ਭੈਣ ਨੂੰ ਆਪਣੇ ਨਾਲ ਲੈ ਜਾਵੇਗਾ। ਪੀੜਤ ਨੇ ਕਿਹਾ ਕਿ ਉਸ ਦੀ ਪਤਨੀ ਨਾਲ ਬਿਲਕੁਲ ਠੀਕ ਚੱਲ ਰਿਹਾ ਹੈ ਤੇ ਉਸ ਦੀ ਪਤਨੀ ਖੁਦ ਆਪਣੇ ਮਾਇਕੇ ਵਾਲਿਆਂ ਨਾਲ ਬੋਲਚਾਲ ਨਹੀਂ ਰੱਖਣਾ ਚਾਹੁੰਦੀ।
ਉਸ ਨੇ ਦੱਸਿਆ ਕਿ ਇਸੇ ਦੁਸ਼ਮਣੀ ਕਾਰਨ ਅੱਜ ਉਹ ਆਪਣੇ ਨਾਲ ਦੋ ਦਰਜਨ ਦੇ ਕਰੀਬ ਬਦਮਾਸ਼ਾਂ ਨੂੰ ਲੈ ਕੇ ਆਏ, ਜਿਨ੍ਹਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਤੇ ਇੱਟਾਂ-ਪੱਥਰਾਂ ਨਾਲ ਜਾਨਲੇਵਾ ਹਮਲਾ ਕੀਤਾ। ਘਟਨਾ ਦੀ ਸੂਚਨਾ ਥਾਣਾ ਬਸਤੀ ਬਾਬਾ ਖੇਲ ਪੁਲਿਸ ਨੂੰ ਦੇ ਦਿੱਤੀ ਗਈ ਹੈ।