ਜਲੰਧਰ| ਮਹਾਨਗਰ ਦੇ ਫੋਕਲ ਪੁਆਇੰਟ ਸਮੇਤ ਕਈ ਇਲਾਕਿਆਂ ‘ਚ ਮੁਰੰਮਤ ਕਾਰਨ ਐਤਵਾਰ ਨੂੰ ਬਿਜਲੀ ਬੰਦ ਰਹੇਗੀ। ਬਿਜਲੀ ਵਿਭਾਗ ਨੇ ਕੱਟ ਲਾਉਣ ਦਾ ਐਲਾਨ ਕੀਤਾ ਹੈ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਮੁਰੰਮਤ ਦੇ ਕੰਮ ਕਾਰਨ 6 ਘੰਟੇ ਬਿਜਲੀ ਬੰਦ ਰਹੇਗੀ। ਜਾਣਕਾਰੀ ਅਨੁਸਾਰ ਐਸ/ਐਸਟੀਐਨ 66 ਕੇਵੀ ਫੋਕਲ ਪੁਆਇੰਟ ਨੰਬਰ 1 ਜਲੰਧਰ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।

ਇਸ ਦੌਰਾਨ ਫੋਕਲ ਪੁਆਇੰਟ ਇੰਡਸਟਰੀ, ਉਦਯੋਗ ਨਗਰ, ਫਾਜ਼ਿਲਪੁਰ, ਗੱਦਾਏਪੁਰ, ਸਵਰਨ ਪਾਰਕ, ​​ਗੁਰੂ ਅਮਰਦਾਸ ਨਗਰ, ਕਾਲੀਆ ਕਲੋਨੀ, ਬਾਬਾ ਮੋਹਨ ਦਾਸ ਨਗਰ, ਇੰਡਸਟਰੀਅਲ ਏਰੀਆ, ਕੈਨਾਲ ਰੋਡ, ਦਾਦਾ ਕਲੋਨੀ, ਸੰਜੇ ਗਾਂਧੀ ਨਗਰ, ਸੈਣੀ ਕਲੋਨੀ ਆਦਿ ਪ੍ਰਭਾਵਿਤ ਹੋਣਗੇ|

ਇਸ ਦੇ ਨਾਲ ਹੀ 11 ਕੇਵੀ ਯੂਨੀਕ (ਸ਼੍ਰੇਣੀ-2)1, 1 ਕੇਵੀ ਭਾਰਤ (ਸ਼੍ਰੇਣੀ), ਹਰਗੋਬਿੰਦ ਨਗਰ, ਪਰਸ਼ੂਰਾਮ ਨਗਰ, ਟਰਾਂਸਪੋਰਟ ਨਗਰ, ਖਾਲਸਾ ਰੋਡ, ਜੇਐਮਪੀ ਚੌਕ, ਡੀਆਰਪੀ, ਯੂਨੀਕ, ਇੰਡਸਟਰੀਅਲ ਏਰੀਆ, ਕਾਲੀ ਮਾਤਾ ਮੰਦਰ ਰੋਡ, ਗਊਸ਼ਾਲਾ ਰੋਡ, ਟ੍ਰਿਬਿਊਨ, ਬੁਲੰਦਪੁਰ ਰੋਡ, ਧੋੋਗੜੀ ਰੋਡ, ਪਠਾਨਕੋਟ ਰੋਡ, ਉਦਯੋਗਿਕ ਖੇਤਰ ਵੀ ਪ੍ਰਭਾਵਿਤ ਹੋਣਗੇ।