ਜਲੰਧਰ | ਬਿਆਸ ਦਰਿਆ ਵਿਚ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਵਿਚੋਂ ਇਕ ਦੀ ਲਾਸ਼ ਮਿਲਣ ਤੋਂ ਬਾਅਦ ਡਿਸਮਿਸ ਕੀਤੇ SHO ਨਵਦੀਪ ਸਿੰਘ ਦੀ ਪਤਨੀ ਨੇ ਕੈਮਰੇ ਮੂਹਰੇ ਆ ਕੇ ਇਸ ਮਾਮਲੇ ਉੇਤੇ ਖੁੱਲ਼੍ਹ ਕੇ ਆਪਣੇ ਵਿਚਾਰ ਰੱਖੇ ਹਨ।

ਮਹਿਕਮੇ ਵਿਚੋਂ ਮੁਅੱਤਲ ਕੀਤੇ ਐਸਐਚਓ ਨਵਦੀਪ ਸਿੰਘ ਦੀ ਪਤਨੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਸਿਆਸਤ ਕੀਤੀ ਜਾ ਰਹੀ ਹੈ। ਉਸਨੇ ਕਿਹਾ ਕਿ ਮੇਰੇ ਪਤੀ ਨਾਲ ਬੇਇਨਸਾਫੀ ਹੋਈ ਹੈ। ਉਨ੍ਹਾਂ ਨੇ ਸਦਾ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ। ਉਨ੍ਹਾਂ ਨੂੰ ਇਸੇ ਦਾ ਸਿਲਾ ਮਿਲਿਆ ਹੈ।

ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸ਼ਰੇਆਮ ਕਿਹਾ ਕਿ ਕਿਸੇ ਧੀ-ਭੈਣ ਦੀ ਇੱਜ਼ਤ ਦੀ ਰਾਖੀ ਲਈ ਨਾ ਥਾਣੇ ਤੇ ਨਾ ਹੀ ਸੜਕ ਉਤੇ ਅੱਗੇ ਆਉਣ। ਉਹ ਨਹੀਂ ਚਾਹੁੰਦੇ ਕਿ ਜੋ SHO ਨਵਦੀਪ ਸਿੰਘ ਦੇ ਪਰਿਵਾਰ ਉਤੇ ਗੁਜ਼ਰ ਰਹੀ ਹੈ, ਉਹ ਹੋਰ ਕਿਸੇ ਨਾਲ ਹੋਵੇ।

ਨਵਦੀਪ ਦੀ ਘਰਵਾਲੀ ਨੇ ਇਹ ਵੀ ਕਿਹਾ ਕਿ ਬਿਆਸ ਵਿਚ ਛਾਲ ਮਾਰਨ ਵਾਲੇ ਸਕੇ ਭਰਾਵਾਂ ਵਿਚੋਂ ਇਕ ਮਾਨਵਜੀਤ ਨੇ ਥਾਣੇ ਵਿਚ ਆ ਕੇ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕੀਤੀ ਸੀ। ਉਹ ਭੁੱਲ ਗਿਆ ਸੀ ਕਿ ਕਾਂਸਟੇਬਲ ਇਕ ਮਹਿਲਾ ਹੈ। ਮਾਨਵਜੀਤ ਢਿੱਲੋਂ ਨੇ ਤਾਂ ਮਹਿਲਾ ਕਾਂਸਟੇਬਲ ਨੂੰ ਇਥੋਂ ਤੱਕ ਕਹਿ ਦਿੱਤਾ ਸੀ ਕਿ ਤੁੂੰ ਮੈਨੂੰ ਜਾਣਦਾ ਨਹੀਂ, ਬਾਹਰ ਆ ਤੇਰੇ ਕੱਪੜੇ ਤਾਂ ਮੈਂ ਲਾਹੂੰਗਾ। ਬਸ ਇਹ ਗੱਲ ਹੀ ਮੇਰੇ ਪਤੀ SHO ਨਵਦੀਪ ਸਿੰਘ ਤੋਂ ਬਰਦਾਸ਼ਤ ਨਹੀਂ ਹੋਈ।

ਵੇਖੋ ਪੂਰੀ ਵੀਡੀਓ-