ਜਲੰਧਰ | ਰਾਜਨੀਤੀ ਦੀ ਆੜ੍ਹ ਵਿੱਚ ਕਈ ਲੀਡਰ ਗੈਰ-ਕਾਨੂੰਨੀ ਧੰਦਿਆਂ ਵਿੱਚ ਜੁੜ ਜਾਂਦੇ ਹਨ। ਅਜਿਹੇ ਹੀ ਇੱਕ ਲੀਡਰ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਜਲੰਧਰ ਦੇ ਇੱਕ ਬੀਜੇਪੀ ਲੀਡਰ ਨੂੰ 6 ਪੇਟੀਆਂ ਨਜਾਇਜ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਪਰਚਾ ਦਰਜ ਹੋਣ ਤੋਂ ਬਾਅਦ ਪਾਰਟੀ ਨੇ ਵੀ ਪ੍ਰੈਸ ਨੋਟ ਰਿਲੀਜ਼ ਕਰਕੇ ਨੇਤਾ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।

ਪਰਾਗਪੁਰ ਚੌਕੀ ਦੀ ਪੁਲਿਸ ਨੇ ਅੱਜ ਇੱਕ ਗੱਡੀ ਵਿੱਚੋਂ 6 ਪੇਟੀਆਂ ਸ਼ਰਾਬ ਫੜ੍ਹੀ ਜਿਸ ਦਾ ਪਰਮਿਟ ਲੀਡਰ ਨਹੀਂ ਵਿਖਾ ਸਕਿਆ। ਲੀਡਰ ਦਾ ਨਾਂ ਅਜੇ ਜੋਸ਼ੀ ਹੈ ਅਤੇ ਉਹ ਬੀਜੇਪੀ ਦੇ ਟ੍ਰਾਂਸਪੋਰਟ ਸੈਲ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਅਸੀਂ ਕੇਸ ਦਰਜ ਕਰ ਲਿਆ ਹੈ। ਅਰੋਪੀ ਦਾ ਨਾਂ ਅਜੇ ਜੋਸ਼ੀ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਅਤੇ ਜਲੰਧਰ ਪ੍ਰਭਾਰੀ ਸੁਭਾਸ਼ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਕੇ ਅਜੇ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪ੍ਰੈਸ ਨੋਟ ਵਿੱਚ ਲਿੱਖਿਆ ਹੈ ਕਿ ਕ੍ਰਿਮੀਨਲ ਕੇਸ ਦਰਜ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਜੁੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਹੈ ਤਾਂ ਜੋ ਪੁਲਿਸ ਆਪਣੀ ਜਾਂਚ ਕਰ ਸਕੇ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3r7OK5F
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )