ਜਲੰਧਰ . ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਾਲੇ ਰਵੀ ਛਾਬੜਾ ਨੂੰ ਅੱਜ ਸਿਵਲ ਹਸਪਤਾਲ ਜਲੰਧਰ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਮਾਂ ਦਾ ਵੀ ਲੰਮੇ ਇਲਾਜ ਮਗਰੋਂ ਲੁਧਿਆਣਾ ਦੇ ਸੀਐਮਸੀ ਦੇ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਤਿੰਨ ਮਰੀਜ਼ ਪਿੰਡ ਵਿਰਕ ਦੇ ਜੋ ਬਲਦੇਵ ਦੇ ਸੰਪਰਕ ਵਿੱਚ ਆਏ ਸੀ ਉਹਨਾਂ ਨੂੰ 8 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਭਾਈ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਕੌਰ ਨੂੰ ਵੀ ਇਲਾਜ ਉਪਰੰਤ ਛੁੱਟੀ ਦਿੱਤੀ ਗਈ ਹੈ।
ਰਵੀ ਛਾਬੜਾ ਨੇ ਸਿਵਲ ਹਸਪਤਾਲ ਵੱਲੋਂ ਕੀਤੇ ਗਏ ਸੰਪੂਰਨ ਇਲਾਜ ਦਾ ਪ੍ਰਗਟਾਵਾ ਕਰਦਿਆਂ ਸਮੁੱਚੀ ਡਾਕਟਰੀ ਟੀਮ ਤੇ ਖਾਸ ਕਰਕੇ ਡਾ . ਕਸ਼ਮੀਰੀ ਲਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਨਾਲ ਹੀ ਸਿਹਤ ਵਿਭਾਗ ਤੇ ਸਰਕਾਰ ਦਾ ਸਹੀਂ ਢੰਗ ਨਾਲ ਮਰੀਜ਼ਾਂ ਦਾ ਇਲਾਜ ਕਰਨ ਲਈ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਸਮੇਂ ਸਿਰ ਇਲਾਜ ਨਾਲ ਕੋਰੋਨਾ ਵਾਇਰਸ ਖਿਲਾਫ਼ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਸਮੇਂ ਸਿਰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪਹਿਚਾਣ ਕਰਕੇ ਸਮੇਂ ਨਾਲ ਹੀ ਇਲਾਜ ਸ਼ੁਰੂ ਕੀਤਾ ਗਿਆ ਜਿਸ ਕਰਕੇ ਇਨ੍ਹਾਂ ਦਾ ਜਲਦ ਠੀਕ ਹੋਣਾ ਸੰਭਵ ਹੋਇਆ ਹੈ।