ਫਿਲੌਰ | ਇਕ ਔਰਤ ਵੱਲੋਂ ਆਪਣੇ ਡੇਰਾ ਸੰਚਾਲਕ ਪਤੀ ‘ਤੇ 13 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਸ਼ਨੀਵਾਰ ਇਕ ਹੋਰ ਵੀਡੀਓ ਵਾਇਰਲ ਹੋਇਆ ਹੈ।

ਇਸ ਵੀਡੀਓ ‘ਚ ਡੇਰਾ ਸੰਚਾਲਕ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਦਿਸ ਰਿਹਾ ਹੈ। ਔਰਤ ਨੇ ਦੱਸਿਆ ਕਿ ਆਪਣੇ ਪਤੀ ਦੀਆਂ ਹਰਕਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਉਸ ਨੇ ਸਟਿੰਗ ਆਪ੍ਰੇਸ਼ਨ ਕੀਤਾ।

ਡੇਰਾ ਸੰਚਾਲਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 6 ਸਾਲ ਗਏ ਹਨ। 5 ਸਾਲ ਦਾ ਉਸ ਦਾ ਬੇਟਾ ਹੈ। ਉਸ ਨੇ ਦੱਸਿਆ ਕਿ ਡੇਰੇ ‘ਚ ਗੱਦੀ ‘ਤੇ ਬੈਠਾ ਉਸ ਦਾ ਪਤੀ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਚੁੱਕਾ ਹੈ।

ਉਸ ਨੇ ਆਰੋਪ ਲਾਇਆ ਕਿ ਉਹ ਪਤੀ ਦੀਆਂ ਇਨ੍ਹਾਂ ਹਰਕਤਾਂ ਨੂੰ ਬਾਹਰ ਕਿਸੇ ਨੂੰ ਨਾ ਦੱਸੇ, ਇਸ ਲਈ ਉਹ ਬੇਟੇ ‘ਤੇ ਵੀ ਜ਼ੁਲਮ ਕਰਦਾ ਸੀ, ਜੋ ਉਸ ਦੇ ਨਾਲ ਹੀ ਆਪਣੀ ਨਾਨੀ ਦੇ ਘਰ ਰਹਿ ਰਿਹਾ ਹੈ।

ਔਰਤ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ DSP ਫਿਲੌਰ ਨਾਲ ਮਿਲ ਕੇ ਬਾਬੇ ਦੇ ਸਟਿੰਗ ਆਪ੍ਰੇਸ਼ਨ ਦਾ ਵੀਡੀਓ ਦਿਖਾਇਆ ਪਰ ਪੁਲਿਸ ਨੇ ਬਾਬੇ ‘ਤੇ ਕੋਈ ਕਾਰਵਾਈ ਨਹੀਂ ਕੀਤੀ।

ਉਸ ਨੇ ਆਰੋਪ ਲਾਇਆ ਕਿ ਉਸ ਦਾ ਪਤੀ ਕਥਿਤ ਤੌਰ ‘ਤੇ ਬੱਚੀਆਂ ਤੇ ਔਰਤਾਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ। ਔਰਤ ਨੇ ਆਰੋਪ ਲਾਇਆ ਕਿ ਸ਼ਨੀਵਾਰ ਨੂੰ ਬਾਬਾ ਆਪਣੇ 4 ਸਾਥੀਆਂ ਨਾਲ ਉਸ ਦੇ ਘਰ ਪਹੁੰਚਿਆ ਤੇ ਉਸ ਕੋਲੋਂ ਮੁਆਫੀ ਮੰਗਣ ਲੱਗਾ ਤੇ ਅੱਗੋਂ ਤੋਂ ਅਜਿਹੀਆਂ ਹਰਕਤਾਂ ਨਾ ਕਰਨ ਦੀਆਂ ਗੱਲਾਂ ਕਰਨ ਲੱਗਾ। ਜਦੋਂ ਪਿੰਡ ਵਾਲੇ ਇਕੱਠੇ ਹੋਣ ਲੱਗੇ ਤਾਂ ਉਹ ਫਰਾਰ ਹੋ ਗਿਆ।

ਇਸ ਸਬੰਧੀ DSP ਸਬ-ਡਵੀਜ਼ਨ ਫਿਲੌਰ ਹਰਨੀਲ ਸਿੰਘ ਨੇ ਦੱਸਿਆ ਕਿ ਬਾਬੇ ਦੇ ਖਿਲਾਫ ਕੇਸ ਦਰਜ ਕਰਨ ਲਈ ਆਦੇਸ਼ ਦੇ ਦਿੱਤੇ ਗਏ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ