ਜਲੰਧਰ, 27 ਫਰਵਰੀ | ਫਗਵਾੜਾ ਗੇਟ ਨੇੜੇ ਕਾਰ ਤੇ ਐਕਟਿਵਾ ਦੀ ਟੱਕਰ ਮਗਰੋਂ ਹੰਗਾਮਾ ਹੋ ਗਿਆ। ਐਟਟਿਵਾ ਚਲਾ ਰਹੀ ਲੜਕੀ ਨੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਮੁੰਡੇ ਨੂੰ ਕੁਟਵਾਇਆ। ਜਾਣਕਾਰੀ ਅਨੁਸਾਰ ਕੁੜੀਆਂ ਐਕਟਿਵਾ ਉਤੇ ਜਾ ਰਹੀਆਂ ਸਨ ਤਾਂ ਕਾਰ ਸਵਾਰ ਨੇ ਉਸ ਨੂੰ ਮਾਮੂਲੀ ਫੇਟ ਮਾਰੀ ਦਿੱਤੀ।

ਇਸ ਤੋਂ ਬਾਅਦ ਲੜਕੀਆਂ ਦੀ ਕਾਰ ਵਿਚ ਬੈਠੀ ਮਹਿਲਾ ਨੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ।ਬਹਿਸ ਇੰਨੀ ਵਧ ਗਈ ਕਿ ਲੜਕੀਆਂ ਨੇ ਘਰੋਂ ਆਪਣੇ ਪਰਿਵਾਰ ਦੇ ਜੀਅ ਬੁਲਾ ਲਏ ਤੇ ਕਾਰ ਚਲਾ ਰਹੇ ਨੌਜਵਾਨ ਨੂੰ ਜ਼ਬਰਦਸਤੀ ਕਾਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕਾ ਨਹੀਂ ਨਿਕਲਿਆ ਤਾਂ ਲੜਕੀ ਪਰਿਵਾਰ ਨੇ ਅੰਦਰ ਵੜ ਕੇ ਲੜਕੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ 3 ਨੰਬਰ ਦੀ ਪੁਲਿਸ ਮੌਕੇ ਉੇਤੇ ਪਹੁੰਚੀ ਤੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਨਹੀਂ ਮੁੜੇ ਫਿਰ ਪੁਲਿਸ ਦੋਵਾਂ ਪਰਿਵਾਰਾਂ ਨੂੰ ਥਾਣੇ ਲੈ ਗਈ।