ਜਲੰਧਰ| ਜਲੰਧਰ ਤੋਂ ਇਕ ਬਹੁਤ ਹੀ ਸਨਸਨੀਖੇਜ਼ ਤੇ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪੰਜਾਬੀ ਬਾਗ ਇਲਾਕੇ ਵਿਚ ਬੰਟੇ ਖੇਡਦਿਆਂ ਹੋਈ ਲੜਾਈ ਕਾਰਨ ਕੁਝ ਮੁੰਡਿਆਂ ਨੇ 12 ਸਾਲ ਦੇ ਇਕ ਮੁੰਡੇ ਦਾ ਮਰਡਰ ਕਰਕੇ ਲਾਸ਼ ਨੂੰ ਬੱਲਾਂ ਵਾਲੇ ਸੰਤਾਂ ਦੀ ਨਹਿਰ ਵਿਚ ਸੁੱਟ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ 12 ਸਾਲਾ ਲੜਕੇ ਦੀ ਮਾਂ ਨੇ ਦੱਸਿਆ ਕਿ ਬੰਟੇ ਖੇਡਦਿਆਂ ਬੱਚਿਆਂ ਵਿਚ ਵਿਵਾਦ ਹੋ ਗਿਆ ਤੇ ਉਹ ਲੜ ਪਏ। ਉਸਤੋਂ ਬਾਅਦ ਸੰਨੀ ਨਾਂ ਦੇ ਮੁੰਡੇ ਨੇ ਉਨ੍ਹਾਂ ਦੇ ਮੁੰਡੇ ਨੂੰ ਚੁੱਕ ਕੇ ਨਹਿਰ ਵਿਚ ਸੁੱਟ ਦਿੱਤਾ ਤੇ ਬਾਅਦ ਵਿਚ ਉਸਦੇ ਸਿਰ ਵਿਚ ਪੱਥਰ ਮਾਰੇ ਜਿਸ ਨਾਲ ਨਾਬਾਲਗ ਬੱਚੇ ਦੀ ਮੌਤ ਹੋ ਗਈ। ਨਾਬਾਲਗ ਬੱਚੇ ਦੀ ਲਾਸ਼ ਤੈਰਦੀ ਤੈਰਦੀ ਗਦਈਪੁਰ ਪੁਲ਼ ਕੋਲ ਪਹੁੰਚ ਗਈ। ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜਾ ਤੇ ਉਨ੍ਹਾਂ ਦੇ ਮੁੰਡੇ ਦੇ ਕਤਲ ਬਾਰੇ ਪਤਾ ਲੱਗਾ।