ਚੰਡੀਗੜ੍ਹ, 29 ਨਵੰਬਰ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿਤੀ ਹੈ। ਅਦਾਲਤ ਨੇ ਦੋ ਘੰਟੇ ਦੀ ਪੈਰੋਲ ਦਿਤੀ ਹੈ। ਦਰਅਸਲ ਤਾਰਾ ਦੀ ਭਤੀਜੀ ਦਾ ਵਿਆਹ 3 ਦਸੰਬਰ ਨੂੰ ਹੈ। ਅਪ੍ਰੈਲ ‘ਚ ਉਸ ਦੇ ਭਰਾ ਦੀ ਮੌਤ ਹੋ ਗਈ ਸੀ, ਇਸ ਲਈ ਤਾਰਾ ਨੇ ਆਪਣੀ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਪੈਰੋਲ ਮੰਗੀ ਸੀ।