ਜਲੰਧਰ | ਜਲੰਧਰ ਜਿਲੇ ਵਿੱਚ ਮੀਂਹ ਪੈਣ ਤੋਂ ਬਾਅਦ ਸਰਦੀ ਵਿੱਚ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ ਪਰ ਅਗਲੇ ਪੂਰੇ ਹਫਤੇ ਜਿਆਦਾ ਠੰਡ ਪੈਣ ਦੀ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਦਾ ਕਹਿਣਾ ਹੈ ਕਿ ਫਿਲਹਾਲ ਕੜਾਕੇ ਦੀ ਠੰਡ ਪੈਂਦੀ ਰਹੇਗੀ। ਜਲੰਧਰ ਖੇਤਰ ਵਿੱਚ ਬੁੰਦਾਬਾਂਦੀ ਵੀ ਹੁੰਦੀ ਰਹੇਗੀ।
ਮੌਸਮ ਮਾਹਿਰ ਮੁਤਾਬਿਕ ਇਸ ਸਾਲ ਵੈਸਟ੍ਰਨ ਡਿਸਟਰਬੈਂਸ ਕਾਰਨ ਜਨਵਰੀ ‘ਚ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਸਰਦੀ ਵੀ ਜਿਆਦਾ ਪਵੇਗੀ ਇਸ ਲਈ ਸਾਰਿਆਂ ਨੂੰ ਸਰਦੀ ਤੋਂ ਬਚਣ ਦੀ ਲੋੜ ਹੈ।
ਜਲੰਧਰ ਜਿਲੇ ਵਿੱਚ ਸੋਮਵਾਰ ਨੂੰ ਵੀ ਗੜ੍ਹੇ ਪੈਣ ਦੀ ਸੰਭਾਵਨਾ ਹੈ ਅਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ। ਇਸ ਦੇ ਨਾਲ ਪੂਰੇ ਹਫਤੇ ਅਜਿਹਾ ਮੌਸਮ ਰਹਿ ਸਕਦਾ ਹੈ।