ਚੰਡੀਗੜ੍ਹ | ਅੱਜ 12 ਵਜੇ ਤੋਂ ਬਾਅਦ ਪੰਜਾਬ ਦੇ ਕਈ ਜ਼ਿਲਿਆਂ ਵਿਚ ਇੰਟਰਨੈੱਟ ਚੱਲ ਸਕਦਾ ਹੈ। ਦੱਸ ਦਈਏ ਕਿ ਪਿਛਲੇ 3 ਦਿਨਾਂ ਤੋਂ ਪੰਜਾਬ ਵਿਚ ਇੰਟਰਨੈੱਟ ਬੰਦ ਰੱਖਿਆ ਗਿਆ ਹੈ। ਸੂਬੇ ‘ਚ ਕੁੱਝ ਜ਼ਿਲਿਆਂ ‘ਚ 23 ਮਾਰਚ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਤਰਨਤਾਰਨ ਫਿਰੋਜ਼ਪੁਰ ਮੋਗਾ ਸੰਗਰੂਰ ਸਬ-ਡਵੀਜ਼ਨ ਅਜਨਾਲਾ ਵਾਈ.ਪੀ.ਐੱਸ ਚੌਕ ਮੋਹਾਲੀ ਏਅਰਪੋਰਟ ਰੋਡ ‘ਤੇ ਇੰਟਰਨੈੱਟ ਸੇਵਾਵਾਂ 23 ਤਰੀਕ ਤੱਕ ਬੰਦ ਰਹਿਣਗੀਆਂ। ਬਾਕੀ ਜ਼ਿਲਿਆਂ ‘ਚ ਦੁਪਹਿਰ 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾ ਸ਼ੁਰੂ ਹੋ ਜਾਵੇਗੀ।
ਵੇਖੋ ਵੀਡੀਓ
ਪੰਜਾਬ ਦੇ 5 ਸ਼ਹਿਰਾਂ ਨੂੰ ਛੱਡ ਕੇ ਬਾਕੀ ਜਗ੍ਹਾ ਅੱਜ ਬਹਾਲ ਹੋ ਸਕਦੀਆਂ ਹਨ ਇੰਟਰਨੈੱਟ ਸੇਵਾਵਾਂ
Related Post