ਫਰੀਦਕੋਟ | ਜ਼ਿਲ੍ਹੇ ਦੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਖੁਸ਼ਸੀਰਤ ਕੌਰ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। 17 ਸਾਲਾ ਖੁਸ਼ਸੀਰਤ ਨੇ ਘਰ ‘ਚ ਆਪਣੇ ਕਮਰੇ ‘ਚ ਖੁਦ ਨੂੰ ਗੋਲੀ ਮਾਰ ਲਈ।

ਗੋਲੀ ਚੱਲਣ ਦੀ ਆਵਾਜ਼ ਤੋਂ ਜਦੋਂ ਪਰਿਵਾਰ ਵਾਲਿਆਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਕਮਰੇ ਦੀ ਤਲਾਸ਼ੀ ਲੈਣ ‘ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਪਰ ਪਰਿਵਾਰਕ ਮੈਂਬਰਾਂ ਮੁਤਾਬਕ ਖੁਸ਼ਸੀਰਤ ਤਣਾਅ ‘ਚ ਸੀ, ਸ਼ਾਇਦ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਖੁਸ਼ਸੀਰਤ 12ਵੀਂ ਵਿੱਚ ਨਾਨ-ਮੈਡੀਕਲ (ਸਾਇੰਸ ਫੈਕਲਟੀ) ਦੀ ਵਿਦਿਆਰਥਣ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਡਿਪ੍ਰੈਸ਼ਨ ‘ਚ ਸੀ, ਜਿਸ ਦਾ ਕਾਰਨ ਖੇਡ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਸਕਣਾ ਸੀ।

ਖੁਸ਼ਸੀਰਤ ਦਾ ਇਕ ਛੋਟਾ ਭਰਾ ਹੈ ਤੇ ਦੋਵੇਂ ਮਾਤਾ-ਪਿਤਾ ਸਰਕਾਰੀ ਨੌਕਰੀ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਘਰੋਂ ਕੋਈ ਆਰਥਿਕ ਸਮੱਸਿਆ ਨਹੀਂ ਸੀ। ਖੁਸ਼ਸੀਰਤ ਦੀ ਖੁਦਕੁਸ਼ੀ ਦੀ ਖਬਰ ਤੋਂ ਬਾਅਦ ਪ੍ਰਸ਼ਾਸਨ ਤੇ ਕੋਚਿੰਗ ਸੈਂਟਰ ਦੇ ਅਧਿਕਾਰੀ ਉਸ ਦੇ ਘਰ ਪਹੁੰਚੇ।

ਕੋਰੋਨਾ ਕਾਰਨ ਨਹੀਂ ਕਰ ਸਕੀ ਪ੍ਰਫਾਰਮ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਖੁਸ਼ਸੀਰਤ ਆਪਣੀ ਖੇਡ ਨੂੰ ਲੈ ਕੇ ਕਾਫੀ ਗੰਭੀਰ ਸੀ। ਪਿਛਲੇ ਸਾਲ ਕੋਰੋਨਾ ਕਾਰਨ ਉਹ ਨਾ ਤਾਂ ਅਭਿਆਸ ਕਰ ਸਕੀ ਤੇ ਨਾ ਹੀ ਸਹੀ ਪ੍ਰਫਾਰਮ ਕਰ ਸਕੀ।

ਇਸ ਗੱਲ ਨੂੰ ਉਸ ਨੇ ਆਪਣੇ ਦਿਮਾਗ ਵਿੱਚ ਲੈ ਲਿਆ, ਜਿਸ ਕਾਰਨ ਉਹ ਪਿਛਲੇ ਕੁਝ ਮਹੀਨਿਆਂ ਤੋਂ ਡਿਪ੍ਰੈਸ਼ਨ ਵਿੱਚ ਸੀ। ਉਨ੍ਹਾਂ ਨੇ ਉਸ ਨੂੰ ਡਿਪ੍ਰੈਸ਼ਨ ‘ਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਉਸ ਦਾ ਧਿਆਨ ਵੰਡਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਇਸ ਵਿੱਚ ਅਸਫਲ ਰਹੇ ਤੇ ਉਸ ਨੇ ਆਪਣੀ ਜਾਨ ਲੈ ਲਈ।

ਇਕ ਹੀ ਸਾਲ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 11 ਗੋਲਡ ਮੈਡਲ

ਖੁਸ਼ਸੀਰਤ ਆਪਣੀ ਖੇਡ ਨੂੰ ਲੈ ਕੇ ਬਹੁਤ ਗੰਭੀਰ ਰਹਿੰਦੀ ਸੀ, ਸ਼ਾਇਦ ਇਹੀ ਉਸ ਦੀ ਮੌਤ ਦਾ ਕਾਰਨ ਵੀ ਬਣ ਗਿਆ। ਪੇਰੂ ਵਿੱਚ 25mm ਸ਼ੂਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ।

ਕੋਰੋਨਾ ਤੋਂ ਪਹਿਲਾਂ ਦੇ ਦੌਰ ਦੀ ਗੱਲ ਕਰੀਏ ਤਾਂ ਖੁਸ਼ਸੀਰਤ ਨੇ ਇਕ ਸਾਲ ਵਿੱਚ ਰਾਸ਼ਟਰੀ ਪੱਧਰ ‘ਤੇ 11 ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ।

ਖੁਸ਼ਸੀਰਤ ਸ਼ੂਟਿੰਗ ਵਿੱਚ ਹੀ ਨਹੀਂ ਸਗੋਂ ਤੈਰਾਕੀ ਵਿੱਚ ਵੀ ਨਿਪੁੰਨ ਸੀ। ਤੈਰਾਕੀ ਵਿੱਚ ਵੀ ਉਸ ਨੇ ਰਾਸ਼ਟਰੀ ਪੱਧਰ ‘ਤੇ ਗੋਲਡ ਮੈਡਲ ਜਿੱਤਿਆ ਪਰ ਖੇਡ ਕਾਰਨ ਉਹ ਆਪਣੀ ਜਾਨ ਲੈ ਲਵੇਗੀ, ਪਰਿਵਾਰ ਨੇ ਨਹੀਂ ਸੋਚਿਆ ਸੀ।

ਪਿਤਾ ਅਧਿਆਪਕ ਤੇ ਮਾਤਾ ਖੇਤੀਬਾੜੀ ਵਿਭਾਗ ‘ਚ

ਖੁਸ਼ਸੀਰਤ ਇਕ ਖੁਸ਼ਹਾਲ ਪਰਿਵਾਰ ‘ਚੋਂ ਸੀ। ਘਰ ਵਿੱਚ 4 ਜਣੇ ਹੀ ਸਨ, ਮਾਪੇ ਤੇ ਛੋਟਾ ਭਰਾ। ਪਿਤਾ ਅਧਿਆਪਕ ਦੇ ਅਹੁਦੇ ‘ਤੇ ਹਨ, ਜਦਕਿ ਮਾਂ ਖੇਤੀਬਾੜੀ ਵਿਭਾਗ ‘ਚ ਨੌਕਰੀ ਕਰਦੀ ਹੈ। ਛੋਟਾ ਭਰਾ ਪੜ੍ਹਦਾ ਹੈ। ਖੁਸ਼ਸੀਰਤ ਖੁਦ 12ਵੀਂ ਸਾਇੰਸ ਫੈਕਲਟੀ ਦੀ ਵਿਦਿਆਰਥਣ ਸੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ